ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਜ਼ੁਰਗ ਦੌੜਾਕ ਨੂੰ ਅੰਤਿਮ ਵਿਦਾਇਗੀ: ਲੋਕਾਂ ਦੇ ਚੇਤਿਆਂ ’ਚ ਵਸੇ ਰਹਿਣਗੇ ਫੌਜਾ ਸਿੰਘ

ਬੱਚੇ ਤੇ ਸਿਅਾਣੇ ਅੰਤਿਮ ਸੰਸਕਾਰ ਵਿੱਚ ਹੋਏ ਸ਼ਾਮਲ
ਫੌਜਾ ਸਿੰਘ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਅਰਦਾਸ ’ਚ ਸ਼ਾਮਲ ਹੁੰਦੇ ਹੋਏ ਲੋਕ। -ਫੋਟੋ: ਸਰਬਜੀਤ ਸਿੰਘ
Advertisement

ਅੱਜ ਬਿਆਸ ਪਿੰਡ ਬੜਾ ਉਦਾਸ ਦਿਖਾਈ ਦੇ ਰਿਹਾ ਸੀ ਕਿਉਂਕਿ ਇਥੇ ਮਹਾਨ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਹੰਝੂਆਂ ਭਰੀ ਵਿਦਾਇਗੀ ਦੇਣ ਲਈ ਦੂਰ-ਦੂਰ ਤੋਂ ਇਥੇ ਇਕੱਠੇ ਹੋਏ ਸਨ। ਪਤਵੰਤਿਆਂ ਤੋਂ ਲੈ ਕੇ ਪਿੰਡ ਵਾਸੀਆਂ ਤੱਕ, ਸੋਗ ਮਨਾਉਣ ਵਾਲਿਆਂ ਦਾ ਇੱਕ ਹੜ੍ਹ ਆਇਆ ਹੋਇਆ ਸੀ। ਲੋਕ ਪਿਆਰ ਨਾਲ ‘ਫੌਜਾ ਸਿੰਘ’ ਵਜੋਂ ਜਾਣੇ ਜਾਂਦੇ ਉਸ ਆਦਮੀ ਦੇ ਦਰਸ਼ਨ ਕਰਨ ਲਈ ਆਏ ਸਨ, ਜੋ ਹਮੇਸ਼ਾ ਖੁਸ਼ ਰਹਿੰਦਾ ਸੀ ਤੇ ਉਨ੍ਹਾਂ ਲਈ ਪ੍ਰੇਰਨਾਦਾਇਕ ਸੀ।

ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਜੇ ਇਹ ਦੁਖਾਂਤ ਨਾ ਵਾਪਰਦਾ ਤਾਂ ਉਹ ਬਹੁਤ ਲੰਮਾ ਸਮਾਂ ਜਿਊਂਦਾ ਰਹਿੰਦਾ। ‘ਹਾਲੇ ਨਈਂ ਸੀ ਜਾਣਾ ਓਹਨਾ ਨੇ’ ਪ੍ਰਸ਼ੰਸਕਾਂ ਵੱਲੋਂ ਅਵਿਸ਼ਵਾਸ ਅਤੇ ਦੁੱਖ ਦਾ ਦਿਲੋਂ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਸੀ ਕਿ ਉਨ੍ਹਾਂ ਦੇ ਪਿਆਰੇ ਫੌਜਾ ਸਿੰਘ ਦਾ ਹਾਲੇ ਜਾਣ ਦਾ ਸਮਾਂ ਨਹੀਂ ਆਇਆ ਸੀ। ਜਿਨ੍ਹਾਂ ਨੇ ਫੌਜਾ ਸਿੰਘ ਨਾਲ ਦੋ ਦਹਾਕੇ ਲੰਬੇ ਸਮੇਂ ਤੋਂ ਸਬੰਧ ਸਾਂਝੇ ਕਰਨ ਵਾਲੇ ਲੇਖਕ ਖੁਸ਼ਵੰਤ ਸਿੰਘ ਨੇ ਅੰਤਿਮ ਸੰਸਕਾਰ ਵਿੱਚ ਸ਼ਿਰਕਤ ਕੀਤੀ ਅਤੇ ਸਰਕਾਰ ਨੂੰ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਉਪਰਾਲੇ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹੋਰ ਨੌਜਵਾਨ ਫੌਜਾ ਸਿੰਘਾਂ ਦੀ ਲੋੜ ਹੈ। ਇੱਕ ਸਾਥੀ ਦੌੜਾਕ, ਦੀਪ ਸ਼ੇਰਗਿੱਲ, ਜੋ ਉਨ੍ਹਾਂ ਨੂੰ ਪਿਆਰ ਨਾਲ ‘ਬਾਪੂ ਜੀ’ ਕਹਿੰਦਾ ਸੀ, ਨੇ ਸ਼ਰਧਾਂਜਲੀ ਸਾਂਝੀ ਕਰਿਦਆਂ ਕਿਹਾ ਕਿ ਉਸ ਨੂੰ ਬਾਪੂ ਫੌਜਾ ਸਿੰਘ ਨੇ ਜ਼ਿੰਦਗੀ ਦੇ ਸਭ ਤੋਂ ਹਨੇਰੇ ਦੌਰ ਵਿੱਚੋਂ ਬਾਹਰ ਕੱਢਿਆ ਸੀ। ਦੀਪ ਸ਼ੇਰਗਿੱਲ ਨੇ ਭਾਵੁਕ ਹੋ ਕੇ ਕਿਹਾ ਕਿ ਜਦ ਉਸ ਨੇ ਉਨ੍ਹਾਂ ਨਾਲ ਦੌੜਨਾ ਸ਼ੁਰੂ ਕੀਤਾ ਸੀ ਤਾਂ ਬਾਪੂ ਜੀ ਨੇ ਉਸ ਨੂੰ ਦੂਜੀ ਜ਼ਿੰਦਗੀ ਦਿੱਤੀ। ਬਹੁਤ ਸਾਰੇ ਸੋਗ ਕਰਨ ਵਾਲਿਆਂ ਵਿੱਚ ਸਰਮਸਤਪੁਰ ਪਿੰਡ ਦਾ ਇੱਕ ਬਜ਼ੁਰਗ ਜਿੰਦਰ ਸਿੰਘ ਵੀ ਸ਼ਾਮਲ ਸੀ, ਜੋ ਅਕਸਰ ਦਿਨ ਵਿੱਚ ਇੱਕ ਵਾਰ ਸਰਦਾਰ ਫੌਜਾ ਸਿੰਘ ਨੂੰ ਮਿਲਦਾ ਸੀ। ਉਨ੍ਹਾਂ ਕਿਹਾ ਕਿ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਇੰਨੀ ਜਲਦੀ ਚਲੇ ਜਾਣਗੇ। ਸ਼ਮਸ਼ਾਨਘਾਟ ’ਤੇ ਲੋਕ ਅਤੇ ਬੱਚੇ ਆਪਣੇ ਪਿਆਰੇ ਅਤੇ ਮਸ਼ਹੂਰ ਫੌਜਾ ਸਿੰਘ ਦੇ ਆਖਰੀ ਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਦੇਖੇ ਗਏ।

Advertisement

 

Advertisement