ਰਤਨ ਸਿੰਘ ਕੰਵਲ ਨਾਲ ਰੂ-ਬ-ਰੂ
ਖੋਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਹਰ ਮਹੀਨੇ ਕਰਵਾਏ ਜਾਂਦੇ ਸਮਾਗਮ ‘ਸਿਰਜਣ ਪ੍ਰਕਿਰਿਆ’ ਤਹਿਤ ਇਸ ਵਾਰ ਕਸ਼ਮੀਰ ਦੇ ਪੰਜਾਬੀ ਲੇਖਕ ਰਤਨ ਸਿੰਘ ਕੰਵਲ ਨੂੰ ਵਿਦਿਆਰਥੀਆਂ ਤੇ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ ਗਿਆ। ਰਤਨ ਸਿੰਘ ਕੰਵਲ ਦਾ ਪੰਜਾਬੀ ਸਾਹਿਤ ਵਿੱਚ ਗਲਪਕਾਰ ਵਜੋਂ ਵਿਸ਼ੇਸ਼...
ਖੋਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਹਰ ਮਹੀਨੇ ਕਰਵਾਏ ਜਾਂਦੇ ਸਮਾਗਮ ‘ਸਿਰਜਣ ਪ੍ਰਕਿਰਿਆ’ ਤਹਿਤ ਇਸ ਵਾਰ ਕਸ਼ਮੀਰ ਦੇ ਪੰਜਾਬੀ ਲੇਖਕ ਰਤਨ ਸਿੰਘ ਕੰਵਲ ਨੂੰ ਵਿਦਿਆਰਥੀਆਂ ਤੇ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ ਗਿਆ। ਰਤਨ ਸਿੰਘ ਕੰਵਲ ਦਾ ਪੰਜਾਬੀ ਸਾਹਿਤ ਵਿੱਚ ਗਲਪਕਾਰ ਵਜੋਂ ਵਿਸ਼ੇਸ਼ ਸਥਾਨ ਹੈ, ਉਸਦੀਆਂ ਹੁਣ ਤਕ ਕਹਾਣੀਆਂ ਦੀਆਂ ਛੇ ਪੁਸਤਕਾਂ, ਤਿੰਨ ਨਾਵਲਾਂ ਤੋਂ ਇਲਾਵਾ ਆਲੋਚਨਾ ਅਤੇ ਅਨੁਵਾਦ ਦੀਆਂ ਵੀ ਤਿੰਨ-ਤਿੰਨ ਪੁਸਤਕਾਂ ਵੱਖ-ਵੱਖ ਪ੍ਰਕਾਸ਼ਕਾਂ ਵੱਲੋਂ ਛਾਪੀਆਂ ਜਾ ਚੁੱਕੀਆਂ ਹਨ।
ਸਿਰਜਣ ਪ੍ਰਕਿਰਿਆ ਦੇ ਇਸ ਤੀਹਵੇਂ ਸਮਾਗਮ ਦੌਰਾਨ ਰਤਨ ਸਿੰਘ ਕੰਵਲ ਨੇ ਸਾਹਿਤਕਾਰੀ ਬਾਰੇ ਚਰਚਾ ਕਰਦਿਆਂ ਕਿਹਾ ਕਿ ਮਨੁੱਖ ਅੰਦਰਲੇ ਸਾਹਿਤਕਾਰ ਦੀ ਸਿਰਜਣਾ ਸਹਿਜੇ-ਸਹਿਜੇ ਹੁੰਦੀ ਹੈ। ਕਹਾਣੀਕਾਰ ਮਨ ਜਾਂ ਸਮੇਂ ਦੀ ਵਿਹਲ ਨੂੰ ਭਰਨ ਲਈ ਰਚਨਾ ਨਹੀਂ ਕਰਦਾ, ਸੱਗੋਂ ਪਾਠਕ ਨੂੰ ਚਿੰਤਨ ਅਤੇ ਸੋਚਣ ਪ੍ਰਕਿਰਿਆ ਨਾਲ ਜੋੜਨ ਲਈ ਯਤਨਸ਼ੀਲ ਹੁੰਦਾ ਹੈ। ਉਨ੍ਹਾਂ ਕਹਾਣੀਕਾਰ ਦੀ ਸਿਰਜਣ ਪ੍ਰਕਿਰਿਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਦੂਜੇ ਪੜਾਅ ਵਿੱਚ ਹਰ ਵਾਰ ਦੀ ਤਰ੍ਹਾਂ ਯੁਵਾ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿੱਚ ਚਰਨਜੀਤ, ਗੁਰਪ੍ਰੀਤ ਸ਼ਾਇਰ, ਕਸ਼ਮੀਰ ਗਿੱਲ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਮੇਜਰ ਸਿੰਘ ਆਦਿ ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਸਮਾਗਮ ਦੇ ਅਖ਼ੀਰ ਵਿੱਚ ਪ੍ਰੋ. ਜਗਦੀਸ਼ ਸਿੰਘ ਨੇ ਧੰਨਵਾਦ ਕੀਤਾ।

