ਕੈਂਪ ’ਚ 205 ਮਰੀਜ਼ਾਂ ਦੀਆਂ ਅੱਖਾਂਂ ਦੀ ਜਾਂਚ
ਗੁਰਦੁਆਰਾ ਸ਼ਹੀਦ ਅਸਥਾਨ ਨਵਾਂ ਕਿਲਾ ’ਚ ਅੱਖਾਂਂ ਦੇ ਮੁਫਤ ਕੈਂਪ ’ਚ 205 ਮਰੀਜ਼ਾਂ ਦੀਆਂ ਅੱਖਾਂਂ ਦੀ ਜਾਂਚ ਕੀਤੀ ਗਈ। ਕੈਂਪ ਦਾ ਉਦਘਾਟਨ ਭਾਈ ਸਤਨਾਮ ਸਿੰਘ ਸਿਦਕੀ ਨੇ ਕੀਤਾ। ਅੱਖਾਂਂ ਦੇ ਮਾਹਿਰ ਡਾਕਟਰ ਨਿਤਿਨ ਪੁਰੀ ਦੀ ਟੀਮ ਨੇ 205 ਮਰੀਜ਼ਾਂ ਦੀਆਂ...
Advertisement
ਗੁਰਦੁਆਰਾ ਸ਼ਹੀਦ ਅਸਥਾਨ ਨਵਾਂ ਕਿਲਾ ’ਚ ਅੱਖਾਂਂ ਦੇ ਮੁਫਤ ਕੈਂਪ ’ਚ 205 ਮਰੀਜ਼ਾਂ ਦੀਆਂ ਅੱਖਾਂਂ ਦੀ ਜਾਂਚ ਕੀਤੀ ਗਈ। ਕੈਂਪ ਦਾ ਉਦਘਾਟਨ ਭਾਈ ਸਤਨਾਮ ਸਿੰਘ ਸਿਦਕੀ ਨੇ ਕੀਤਾ। ਅੱਖਾਂਂ ਦੇ ਮਾਹਿਰ ਡਾਕਟਰ ਨਿਤਿਨ ਪੁਰੀ ਦੀ ਟੀਮ ਨੇ 205 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਦਿਆਂ 80 ਮਰੀਜ਼ਾਂ ਦੀ ਸ਼ਨਾਖਤ ਆਪਰੇਸ਼ਨਾਂ ਲਈ ਕੀਤੀ, ਜਿਨ੍ਹਾਂ ਦੇ 9 ਨਵੰਬਰ ਨੂੰ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਸ਼ਾਹਕੋਟ ਵਿਚ ਲੈਂਜ਼ ਪਾਏ ਜਾਣਗੇ। ਲੋੜਵੰਦ ਮਰੀਜ਼ਾਂ ਨੂੰ ਮੁਫਤ ਐਨਕਾਂ ਤੇ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਧਾਨ ਜਗਦੀਸ਼ ਸਿੰਘ ਚਾਨਾ, ਗਿੰਦਰ ਕੁਮਾਰ, ਮਨਜੀਤ ਸਿੰਘ, ਗੁਰਮੇਲ ਸਿੰਘ, ਸਵਰਨ ਸਿੰਘ, ਸ਼ਮੀ ਅਰੋੜਾ, ਅਵਤਾਰ ਸਿੰਘ, ਸੁਖਜਿੰਦਰ ਸਿੰਘ, ਲਖਵੀਰ ਸਿੰਘ, ਅਵਤਾਰ ਸਿੰਘ, ਹਰਬਿਲਾਸ, ਸੁਖਵਿੰਦਰ ਸਿੰਘ, ਭਗਤ ਰਾਮ, ਅਮੋਲਕ ਸਿੰਘ, ਸੋਹਣ ਸਿੰਘ, ਜਗਦੇਵ ਸਿੰਘ, ਪ੍ਰਦੀਪ ਸਿੰਘ ਅਤੇ ਗੁਰਦੇਵ ਸਿੰਘ ਹਾਜ਼ਰ ਸਨ।
Advertisement
Advertisement
×

