ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਹੰਤ ਹਰੀ ਸਿੰਘ ਤੇ ਮਹੰਤ ਭਗਤ ਸਿੰਘ ਦੀ ਯਾਦ ’ਚ ਸਮਾਗਮ

ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ
ਸਮਾਗਮ ਦੌਰਾਨ ਕੀਰਤਨ ਕਰਦਾ ਹੋਇਆ ਰਾਗੀ ਜਥਾ। -ਫ਼ੋਟੋ : ਹਰਪ੍ਰੀਤ ਕੌਰ
Advertisement

ਡੇਰਾ ਹਰੀ ਭਗਤਪੁਰਾ ਗੁਰਦੁਆਰਾ ਮਿੱਠਾ ਟਿਵਾਣਾ ਵਿਖੇ ਸੱਚਖੰਡ ਵਾਸੀ ਮਹੰਤ ਹਰੀ ਸਿੰਘ ਤੇ ਮਹੰਤ ਭਗਤ ਸਿੰਘ ਦੀ 130ਵੀਂ ਤੇ 118ਵੀਂ ਯਾਦ ਵਿੱਚ ਸਾਲਾਨਾ ਯੱਗ ਸਮਾਗਮ ਹੋਇਆ। ਸੇਵਾ ਪੰਥੀ ਅਸਥਾਨ ਦੇ ਮੁਖੀ ਮਹੰਤ ਪ੍ਰਿਤਪਾਲ ਸਿੰਘ ਦੀ ਅਗਵਾਈ ’ਚ ਹੋਏ ਸਮਾਗਮ ਵਿੱਚ ਦੇਸ਼, ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਇਸ ਮੌਕੇ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜਾਏ ਗਏ। ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਭਾਈ ਮਨਿੰਦਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸਤਨਾਮ ਸਿੰਘ ਕੁਹਾੜਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸ਼ੌਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਜਬਰਤੋੜ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਕੁਲਦੀਪ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸਰਵਣ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਕੁਲਦੀਪ ਸਿੰਘ, ਭਾਈ ਤਰਨਦੀਪ ਸਿੰਘ ਅਤੇ ਮਿੱਠਾ ਟਿਵਾਣਾ ਕੀਰਤਨ ਕੌਂਸਲ ਅਤੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਦੇ ਜਥਿਆਂ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਵਿੱਚ ਉਚੇਚੇ ਤੌਰ ’ਤੇ ਸੰਤ ਬਾਬਾ ਸਰਬਜੋਤ ਸਿੰਘ ਊਨਾ ਸਾਹਿਬ ਵਾਲੇ, ਮਹੰਤ ਰਮਿੰਦਰ ਦਾਸ ਮੁਖੀ ਡੇਰਾ ਬਾਬਾ ਚਰਨ ਸ਼ਾਹ ਬਹਾਦਰਪੁਰ, ਗਿਆਨੀ ਗੁਰਬਚਨ ਸਿੰਘ, ਸੰਤ ਰਣਜੀਤ ਸਿੰਘ ਸੇਵਾਪੰਥੀ, ਸੰਤ ਕਰਮਜੀਤ ਸਿੰਘ ਸੇਵਾਪੰਥੀ, ਸੰਤ ਸੁਰਿੰਦਰ ਸਿੰਘ ਸੇਵਾਪੰਥੀ, ਸੁਆਮੀ ਕੈਥਲ ਸੰਤ ਚਮਕੌਰ ਸਿੰਘ ਅੰਮ੍ਰਿਤਸਰ, ਬਾਬਾ ਉਂਕਾਰ ਦਾਸ ਲੁਧਿਆਣਾ, ਸੰਤ ਅਮਰਜੀਤ ਸਿੰਘ ਹਰਖੋਵਾਲ, ਸੰਤ ਬਲਵੰਤ ਸਿੰਘ ਹਰਖੋਵਾਲ, ਸੰਤ ਤਰਲੋਚਨ ਸਿੰਘ ਬਿਰਕਤਾ ਵਾਲੇ, ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ, ਬਾਬਾ ਅਵਤਾਰ ਸਿੰਘ ਭੀਖੋਵਾਲ, ਸੰਤ ਅਮਨਦੀਪ ਸਿੰਘ ਸੇਵਾਪੰਥੀ, ਸੁਆਮੀ ਸ਼ਾਂਤਾਨੰਦ ਜਲੰਧਰ, ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ, ਬਾਬਾ ਅਜੀਤ ਸਿੰਘ ਸੇਵਾਪੰਥੀ, ਸੰਤ ਰਣਜੀਤ ਸਿੰਘ ਤਲਵੰਡੀ ਅਰਾਈਆਂ, ਐਡਵੋਕਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ, ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਮੈਂਬਰ ਸ਼੍ਰੋਮਣੀ ਕਮੇਟੀ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਡੇਰਾ ਮੁਖੀ ਮਹੰਤ ਪ੍ਰਿਤਪਾਲ ਸਿੰਘ ਨੇ ਧੰਨਵਾਦ ਕੀਤਾ। ਮੰਚ ਸੰਚਾਲਨ ਬਾਬਾ ਬਹਾਦਰ ਸਿੰਘ ਮਿੱਠਾ ਟਿਵਾਣਾ ਨੇ ਕੀਤਾ।

Advertisement
Advertisement