ਸਟੇਟ ਪਬਲਿਕ ਸਕੂਲ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ ਨਰੋਤਮ ਸਿੰਘ ਤੇ ਉੱਪ ਪ੍ਰਧਾਨ ਗਗਨਦੀਪ ਕੌਰ ਦੀ ਅਗਵਾਈ ਵਿੱਚ 79ਵਾਂ ਸੁਤੰਤਰਤਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਕੌਂਸਲਰ ਪਰਮਜੀਤ ਕੌਰ ਬਜਾਜ ਨੇ ਤਿਰੰਗਾ ਲਹਿਰਾਇਆ ਅਤੇ ਸਕੂਲ ਦੇ ਹੈੱਡ ਬੁਆਏ ਸਾਹਿਲਦੀਪ ਸਿੰਘ ਦੀ ਅਗਵਾਈ ਵਿੱਚ ਕੀਤੇ ਮਾਰਚ ਪਾਸਟ ਦੀ ਸਲਾਮੀ ਲਈ। ਹਾਰਦਿਕ, ਸਾਨਵੀ, ਗੁਰਨਿਮਤ ਕੌਰ ਅਤੇ ਹਰਸੀਰਤ ਕੌਰ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਪੇਸ਼ ਕੀਤੀਆਂ। ਜੈਸਮੀਨ ਕੌਰ, ਅਰਸ਼ਪ੍ਰੀਤ ਕੌਰ ਅਤੇ ਹਰਦੇਵ ਸਿੰਘ ਨੇ ਆਜ਼ਾਦੀ ਦੇ ਪਰਵਾਨਿਆਂ ਨੂੰ ਸਿਜਦਾ ਕੀਤਾ। ਹਰਲੀਨ ਕੌਰ ਤੇ ਖੁਸ਼ਲੀਨ ਕੌਰ ਨੇ ਸਟੇਜ ਸਕੱਤਰ ਦੇ ਫਰਜ਼ ਬਾਖੂਬੀ ਨਿਭਾਏ। ਵਿਦਿਆਰਥੀਆਂ ਦੇ ਅੰਤਰ ਹਾਊਸ ਡਾਂਸ ਦੇ ਕਰਵਾਏ ਮੁਕਾਬਲਿਆਂ ਦੇ ਜੂਨੀਅਰ ਵਰਗ ’ਚ ਅੰਮ੍ਰਿਤਾ ਪ੍ਰੀਤਮ ਤੇ ਹੈਲਨ ਕੇਅਰ ਹਾਊਸ ਨੇ ਪਹਿਲਾ, ਮਦਰ ਟਰੇਸਾ ਹਾਊਸ ਨੇ ਦੂਜਾ ਅਤੇ ਕਲਪਨਾ ਚਾਵਲਾ ਹਾਊਸ ਨੇ ਤੀਜਾ ਅਤੇ ਸੀਨੀਅਰ ਵਰਗ ’ਚ ਕਲਪਨਾ ਚਾਵਲਾ ਨੇ ਪਹਿਲਾ,ਮਦਰ ਟਰੇਸਾ ਨੇ ਦੂਜਾ ਅਤੇ ਅੰਮ੍ਰਿਤਾ ਪ੍ਰੀਤਮ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਕੰਵਰ ਨੀਲ ਕਮਲ, ਵਾਈਸ ਪ੍ਰਿੰਸੀਪਲ ਐਂਥਨੀ ਮਸ਼ੀਹ, ਵਿਨੇ ਅਤੇ ਇੰਦੂ ਬਾਲਾ ਨੇ ਜੱਜ ਦੀ ਭੂਮਿਕਾ ਨਿਭਾਈ।
+
Advertisement
Advertisement
Advertisement
Advertisement
×