ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੁਇਜ਼ ਲਈ ਪੰਜ ਜੁਲਾਈ ਤੱਕ ਐਂਟਰੀਆਂ ਮੰਗੀਆਂ

ਪੱਤਰ ਪ੍ਰੇਰਕ ਕਪੂਰਥਲਾ, 1 ਜੁਲਾਈ ਜ਼ਿਲ੍ਹਾ ਪੱਧਰ ਦੇ ਕੁਇਜ਼ ਸਾਲ 2025 ਲਈ ਸੰਸਥਾਵਾਂ ਆਪਣੇ ਵਿਦਿਆਰਥੀਆਂ ਦੀ ਐਂਟਰੀ 5 ਜੁਲਾਈ ਤੱਕ ਭੇਜ ਸਕਦੀਆਂ ਹਨ ਤੇ ਇਹ ਮੁਕਾਬਲੇ ਅਗਸਤ 2025 ’ਚ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆ ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ...
Advertisement

ਪੱਤਰ ਪ੍ਰੇਰਕ

ਕਪੂਰਥਲਾ, 1 ਜੁਲਾਈ

Advertisement

ਜ਼ਿਲ੍ਹਾ ਪੱਧਰ ਦੇ ਕੁਇਜ਼ ਸਾਲ 2025 ਲਈ ਸੰਸਥਾਵਾਂ ਆਪਣੇ ਵਿਦਿਆਰਥੀਆਂ ਦੀ ਐਂਟਰੀ 5 ਜੁਲਾਈ ਤੱਕ ਭੇਜ ਸਕਦੀਆਂ ਹਨ ਤੇ ਇਹ ਮੁਕਾਬਲੇ ਅਗਸਤ 2025 ’ਚ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆ ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਇਸ ’ਚ ਤਜਵੀਜ਼ ਭੇਜਣ ਲਈ ਸੰਸਥਾ ਦਾ ਨਾਮ, ਵਿਦਿਆਰਥੀ ਦਾ ਨਾਮ, ਮਾਤਾ/ਪਿਤਾ ਦਾ ਨਾਮ, ਕੀਤੇ ਜਾ ਰਹੇ ਕੋਰਸ/ਜਮਾਤ ਦਾ ਨਾਮ, ਜਨਮ ਮਿਤੀ, ਸੰਪਰਕ ਨੰਬਰ ਆਦਿ ਵੇਰਵੇ ਆਪਣੀ ਸੰਸਥਾ ਤੋਂ ਤਸਦੀਕ ਕਰਵਾ ਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵਿੱਚ 5 ਜੁਲਾਈ ਤੱਕ ਭੇਜੇ ਜਾਣ।

ਉਨ੍ਹਾਂ ਕਿਹਾ ਕਿ ਮੁਕਾਬਲੇ ਲਈ ਵਰਗ (ੳ) ਅੱਠਵੀਂ ਸ਼੍ਰੇਣੀ ਤੱਕ, ਵਰਗ (ਅ) ਨੌਂਵੀਂ ਤੋਂ ਬਾਰਵੀਂ ਤੱਕ ਤੇ ਵਰਗ (ੲ) ਲਈ ਬੀ.ਏ/ ਬੀ.ਕਾਮ/ ਬੀ.ਐੱਸ.ਸੀ. ਤੇ ਬੀ.ਸੀ.ਏ (ਗਰੈਜੁਏਸ਼ਨ) ਤੱਕ ਲਈ ਤਜਵੀਜ਼ ਭੇਜੀ ਜਾ ਸਕਦੀ ਹੈ। ਇੱਕ ਸੰਸਥਾ ਹਰ ਵਰਗ ’ਚ ਵੱਧ ਤੋਂ ਵੱਧ ਦੋ ਵਿਦਿਆਰਥੀ ਹੀ ਭੇਜ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੁਕਾਬਲੇ ’ਚ ਐਂਟਰੀ ਭੇਜਣ ਲਈ ਕੋਈ ਵੀ ਫ਼ੀਸ ਨਹੀਂ ਹੈ। ਸਿੱਧੇ ਤੌਰ ’ਤੇ ਐਂਟਰੀ ਲੈ ਕੇ ਆਉਣ ਵਾਲੇ ਵਿਦਿਆਰਥੀ ਆਪਣੀ ਜਨਮ ਮਿਤੀ ਸੰਸਥਾ ਤੋਂ ਤਸਦੀਕ ਕਰਵਾ ਕੇ ਲਿਆਉਣਾ ਯਕੀਨੀ ਬਣਾਉਣ। ਇਸ ਮੁਕਾਬਲੇ ’ਚ ਵਿਦਿਆਰਥੀ ਤੋਂ ਪੰਜਾਬੀ ਸਾਹਿਤ, ਧਰਮ, ਭਾਸ਼ਾ, ਸ਼ਖਸ਼ੀਅਤਾਂ, ਸੱਭਿਆਚਾਰ, ਇਤਿਹਾਸ ਤੇ ਭੂਗੋਲ ਨਾਲ ਸਬੰਧਤ ਪ੍ਰਸ਼ਨ ਪੁੱਛੇ ਜਾਣਗੇ।

Advertisement