ਝੀਲ ’ਚ ਡੁੱਬੇ ਬਿਜਲੀ ਮੀਟਰ ਬੰਦ ਹੋਣਗੇ: ਐੱਸ ਡੀ ਓ
ਸ਼ਾਹਪੁਰਕੰਢੀ ਡੈਮ ਦੀ ਝੀਲ ਵਿੱਚ ਹੜ੍ਹ ਕਾਰਨ ਡੁੱਬੇ ਬਿਜਲੀ ਮੀਟਰ ਪਾਵਰਕੌਮ ਵੱਲੋਂ ਪੱਕੇ ਤੌਰ ’ਤੇ ਬੰਦ ਕਰ ਦਿੱਤੇ ਜਾਣਗੇ। ਇਹ ਜਾਣਕਾਰੀ ਦਿੰਦੇ ਹੋਏ ਪਾਵਰਕੌਮ ਸਬ-ਡਿਵੀਜ਼ਨ ਸੁਜਾਨਪੁਰ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਸ਼ਾਹਪੁਰਕੰਢੀ ਡੈਮ ਦੀ ਝੀਲ ਦੇ...
Advertisement
ਸ਼ਾਹਪੁਰਕੰਢੀ ਡੈਮ ਦੀ ਝੀਲ ਵਿੱਚ ਹੜ੍ਹ ਕਾਰਨ ਡੁੱਬੇ ਬਿਜਲੀ ਮੀਟਰ ਪਾਵਰਕੌਮ ਵੱਲੋਂ ਪੱਕੇ ਤੌਰ ’ਤੇ ਬੰਦ ਕਰ ਦਿੱਤੇ ਜਾਣਗੇ। ਇਹ ਜਾਣਕਾਰੀ ਦਿੰਦੇ ਹੋਏ ਪਾਵਰਕੌਮ ਸਬ-ਡਿਵੀਜ਼ਨ ਸੁਜਾਨਪੁਰ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਸ਼ਾਹਪੁਰਕੰਢੀ ਡੈਮ ਦੀ ਝੀਲ ਦੇ ਖੇਤਰ ਵਿੱਚ ਹੜ੍ਹ ਦੌਰਾਨ ਜਿਹੜੇ ਘਰਾਂ ਦੇ ਬਿਜਲੀ ਮੀਟਰ ਪਾਣੀ ਵਿੱਚ ਡੁੱਬ ਗਏ ਸਨ, ਉਹ ਪੱਕੇ ਤੌਰ ’ਤੇ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਾਵਰਕੌਮ ਵੱਲੋਂ ਖ਼ਪਤਕਾਰਾਂ ਨੂੰ ਨੋਟਿਸ ਭੇਜ ਕੇ ਸੂਚਨਾ ਦਿੱਤੀ ਜਾ ਰਹੀ ਹੈ।
Advertisement
Advertisement
×

