DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਜਲੀ ਮੁਲਾਜ਼ਮਾਂ ਵੱਲੋਂ ਮੰਗਾਂ ਸਬੰਧੀ ਮੁਕੇਰੀਆਂ ਮੰਡਲ ਅੱਗੇ ਗੇਟ ਰੈਲੀ

ਪਾਵਰਕੌਮ ਅਤੇ ਸਰਕਾਰ ’ਤੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੇ ਦੋਸ਼
  • fb
  • twitter
  • whatsapp
  • whatsapp
featured-img featured-img
ਰੈਲੀ ਦੌਰਾਨ ਮੁਲਾਜ਼ਮਾਂ ਨੂੰ ਸੰਬੋਧਨ ਕਰਦਾ ਹੋਇਆ ਆਗੂ।
Advertisement
ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਜੁਆਇੰਟ ਫੋਰਮ ਦੇ ਸੱਦੇ ’ਤੇ ਮੰਡਲ ਮੁਕੇਰੀਆਂ ਵਿੱਚ ਗੇਟ ਰੈਲੀ ਮੰਡਲ ਪ੍ਰਧਾਨ ਜਗਦੀਸ਼ ਸਿੰਘ ਅਤੇ ਮੰਡਲ ਸਕੱਤਰ ਇੰਜਨੀਅਰ ਰਾਜਵੰਤ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਐਂਪਲਾਈਜ਼ ਫੈਡਰੇਸ਼ਨ ਦੇ ਸਰਕਲ ਪ੍ਰਧਾਨ ਇੰਜੀਨੀਅਰ ਤਰਲੋਚਨ ਸਿੰਘ ਨੇ ਵੀ ਸ਼ਿਰਕਤ ਕੀਤੀ।

ਆਗੂਆਂ ਨੇ ਕਿਹਾ ਕਿ ਸਰਕਾਰ ਤੇ ਪਾਵਰਕੌਮ ਪ੍ਰਬੰਧਕ ਮੁਲਾਜ਼ਮ ਜਥੇਬੰਦੀਆ ਨਾਲ ਸਹਿਮਤੀ ਵਾਲੀਆਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਵੀ ਆਕੀ ਹੋ ਗਈ ਹੈ। ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਕਾਏ ਅਦਾ ਨਹੀਂ ਕੀਤੇ ਜਾ ਰਹੇ ਅਤੇ ਵੱਖ ਵੱਖ ਵਿੱਤੀ ਸਰਕੂਲਰਾਂ ਅਨੁਸਾਰ ਮੁਲਾਜ਼ਮਾਂ ਨੂੰ ਮਿਲਣ ਵਾਲੇ ਲਾਭ ਵੀ ਰੋਕੇ ਹੋਏ ਹਨ। ਮੁਲਾਜ਼ਮਾਂ ਨੂੰ ਕੈਸ਼ਲੈਸ ਇਲਾਜ਼ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਪੁਰਾਣੇ ਮੁਲਾਜ਼ਮਾਂ ਦੀ ਤਰਜ਼ ‘ਤੇ ਮੁਫ਼ਤ ਬਿਜਲੀ ਯੂਨਿਟਾਂ ਦਾ ਲਾਭ ਵਿਭਾਗੀ ਮੁਲਾਜ਼ਮਾਂ ਨੂੰ ਦਿੱਤਾ ਜਾ ਰਿਹਾ ਹੈ।

Advertisement

ਉਨ੍ਹਾਂ ਮੰਗ ਕੀਤੀ ਕਿ 17-7-2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ‘ਤੇ ਬਿਜਲੀ ਨਿਗਮ ਦੇ ਪੇਅ ਸਕੇਲ ਲਾਗੂ ਕੀਤੇ ਜਾਣ, 1-1-2016 ਤੋਂ ਲਾਗੂ ਤਨਖਾਹਾਂ ਤੇ ਪੈਨਸ਼ਨ ਸੋਧ ਵਿਚਲੀਆਂ ਊਣਤਾਈਆਂ ਤਰੁੱਟੀਆਂ ਦੂਰ ਕੀਤੀਆਂ ਜਾਣ। ਤਨਖਾਹ ਸੋਧ ਤੇ ਪੈਨਸ਼ਨ ਸੋਧ ਬਕਾਇਆ ਤੁਰੰਤ ਅਦਾ ਕੀਤਾ ਜਾਵੇ, 1-1-2014 ਤੋਂ ਬਾਅਦ ਵਾਲੇ ਭਰਤੀ ਮੁਲਾਜ਼ਮਾਂ ‘ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਅਤੇ ਬੰਦ ਕੀਤੇ ਭੱਤੇ ਤੁਰੰਤ ਸ਼ੁਰੂ ਕਰਕੇ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਇਸ ਮੌਕੇ ਇੰਜਨੀਅਰ ਤਰਲੋਚਨ ਸਿੰਘ ਨੇ ਸਾਥੀਆਂ ਨੂੰ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ 27 ਦੀ ਅੰਮ੍ਰਿਤਸਰ ਰੈਲੀ ਵਿੱਚ ਭਰਵੀਂ ਸਮੂਲੀਅਤ ਕਰਨ ਦਾ ਸੱਦਾ ਦਿੱਤਾ।

ਇਸ ਮੌਕੇ ਚੰਦਰ ਸ਼ੇਖਰ, ਯਾਦਵਿੰਦਰ ਸਿੰਘ, ਨਵਦੀਪ ਠਾਕੁਰ, ਅਨਿਲ ਕੁਮਾਰ (ਸਾਰੇ ਜੂਨੀਅਰ ਇੰਜੀਨੀਅਰ), ਉੱਪ ਮੰਡਲ ਪ੍ਰਧਾਨ ਮੁਕੇਰੀਆਂ ਸੁਮਿਤ ਸ਼ਰਮਾ, ਸਕੱਤਰ ਗੁਰਨਾਮ ਸਿੰਘ, ਉੱਪ ਮੰਡਲ ਪ੍ਰਧਾਨ ਭੰਗਾਲਾ ਜਗਤਾਰ ਸਿੰਘ, ਸਕੱਤਰ ਸੁਖਵਿੰਦਰ ਸਿੰਘ, ਉੱਪ ਮੰਡਲ ਪ੍ਰਧਾਨ ਹਾਜੀਪੁਰ ਰਾਮ ਲੁਭਾਇਆ, ਸਕੱਤਰ ਪਵਨ ਕੁਮਾਰ, ਖ਼ਜ਼ਾਨਚੀ ਗੁਰਮੇਲ ਸਿੰਘ, ਉੱਪ ਮੰਡਲ ਤਲਵਾੜਾ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਸਕੱਤਰ ਦਿਨੇਸ਼ ਕੁਮਾਰ, ਉੱਪ ਮੰਡਲ ਦਾਤਾਰਪੁਰ ਦੇ ਉੱਪ ਪ੍ਰਧਾਨ ਪਵਨ ਕੁਮਾਰ ਸ਼ਰਮਾ, ਸਤੀਸ਼ ਠਾਕੁਰ, ਬਲਵਿੰਦਰ ਬਿੰਦੂ, ਜਗਜੀਤ ਸਿੰਘ, ਸੁਨੀਲ ਕੁਮਾਰ, ਹਰਜਿੰਦਰ ਸਿੰਘ, ਸਤਨਾਮ ਸਿੰਘ ਕੋਟਲੀ, ਪਵਨ ਕੁਮਾਰ, ਰਾਜਵਿੰਦਰ ਸਿੰਘ, ਲਖਵਿੰਦਰ ਸਿੰਘ, ਸੰਦੀਪ ਸਿੰਘ, ਇੰਦਰਜੀਤ ਸਿੰਘ, ਸੁਨੀਲ ਕੁਮਾਰ, ਕੁਲਵੰਤ ਸਿੰਘ ਬਾਹਗਾ, ਅਮਿਤ ਕੁਮਾਰ, ਸਾਹਿਲ ਸ਼ਰਮਾ, ਦਿਨੇਸ਼ ਕੁਮਾਰ, ਰਾਜ ਕੁਮਾਰ, ਸੰਨੀ ਕੁਮਾਰ, ਵਿਸ਼ਾਲ ਚੌਧਰੀ, ਮੈਡਮ ਮਨਪ੍ਰੀਤ ਕੌਰ, ਸਪਨਾ ਕੁਮਾਰੀ ਅਤੇ ਸੁਨੀਤਾ ਕੁਮਾਰੀ ਸਣੇ ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜ਼ਮ ਹਾਜ਼ਰ ਸਨ।

Advertisement
×