ਗੁਰਦੇਵ ਸਿੰਘ ਗਹੂੰਣ
ਬਲਾਚੌਰ, 19 ਅਪਰੈਲ
ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਬਲਾਚੌਰ ਬਲਾਕ ਦੀ ਚੋਣ ਰੱਕੜਾਂ ਬੇਟ ਬਹੁਮੰਤਵੀ ਸਹਿਕਾਰੀ ਸਭਾ ਵਿਖੇ ਜਥੇਬੰਦੀ ਦੇ ਸੀਨੀਅਰ ਆਗੂ ਲਾਲ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਹੋਈ। ਇਸ ਮੌਕੇ ਸਰਬਸੰਮਤੀ ਨਾਲ ਟੌਂਸਾ ਸਹਿਕਾਰੀ ਸਭਾ ਦੇ ਸਕੱਤਰ ਰਾਜਵੰਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਰੈਲਮਾਜਰਾ ਨੂੰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਸੈਣੀ ਮਹਿਤਪੁਰ ਨੂੰ ਜਨਰਲ ਸਕੱਤਰ, ਸੁਖਜਿੰਦਰ ਸਿੰਘ ਮਾਜਰਾ ਜੱਟਾਂ ਅਤੇ ਸੁਖਬੀਰ ਸਿੰਘ ਮੁੱਤੋਂ ਨੂੰ ਖਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਸਕੱਤਰ ਲਾਲ ਸਿੰਘ ਉਧਨੋਵਾਲ, ਰਾਜ ਕੁਮਾਰ ਜਾਡਲੀ ਅਤੇ ਬਲਿਹਾਰ ਸਿੰਘ ਸਨਾਵਾ ਦੀ ਡੈਲੀਗੇਟ ਵਜੋਂ ਚੋਣ ਕੀਤੀ ਗਈ, ਜਦੋਂਕਿ ਰਵਿੰਦਰ ਸਿੰਘ ਨਾਨੋਵਾਲ, ਕੁਲਵੀਰ ਸਿੰਘ ਚੌਧਰੀ ਮਨੋਹਰ ਲਾਲ ਭੱਦੀ, ਪਰਮਿੰਦਰ ਸਿੰਘ ਸੈਣੀ ਕੰਗਣਾ ਬੇਟ, ਗੌਰਵ ਸ਼ਰਮਾ, ਗੁਰਪ੍ਰੀਤ ਕੌਰ, ਜੋਗਿੰਦਰ ਸਿੰਘ, ਹੀਰਾ ਸਿੰਘ ਮੰਡੇਰ ਅਤੇ ਸ਼ਿੰਗਾਰਾ ਸਿੰਘ ਨੂੰ ਜਥੇਬੰਦੀ ਦੇ ਕਾਰਜਕਾਰਨੀ ਮੈਂਬਰ ਚੁਣਿਆ ਗਿਆ। ‘ਆਪ’ ਦੇ ਬਲਾਕ ਪ੍ਰਧਾਨ ਰਣਬੀਰ ਸਿੰਘ ਧਾਲੀਵਾਲ ਅਤੇ ਗੁਰਵਿੰਦਰ ਸਿੰਘ ਮੱਲ੍ਹੀ ਨੇ ਨਵੀਂ ਚੁਣੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਰਘਵੀਰ ਸਿੰਘ, ਰੋਹਿਤ ਚੌਧਰੀ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।