ਰੇਲਵੇ ਫਾਟਕਾਂ ਤੋਂ ਅੱਕੇ ਲੋਕਾਂ ਵੱਲੋਂ ਚੋਣਾਂ ਦੇ ਬਾਈਕਾਟ ਦਾ ਐਲਾਨ
ਸਰਬਜੀਤ ਗਿੱਲ ਫਿਲੌਰ, 30 ਮਈ ਪਿੰਡ ਦੁਸਾਂਝ ਖੁਰਦ ਦਾ ਰੇਲਵੇ ਫਾਟਕ ਐੱਸ-85 ਪਿਛਲੇ ਛੇ ਦਿਨਾਂ ਤੋਂ ਬੰਦ ਪਿਆ ਹੈ। ਇਸ ਕਾਰਨ ਆਲੇ-ਦੁਆਲੇ ਦੇ ਦਸ ਪਿੰਡਾਂ ਦੇ ਲੋਕ ਦੂਜੇ ਪਿੰਡਾਂ ਵਿੱਚ ਦੀ ਘੁੰਮ ਕੇ ਜਾ ਰਹੇ ਹਨ। ਪਹਿਲੀ ਵਾਰ ਹੈ ਕਿ...
Advertisement
ਸਰਬਜੀਤ ਗਿੱਲ
ਫਿਲੌਰ, 30 ਮਈ
Advertisement
ਪਿੰਡ ਦੁਸਾਂਝ ਖੁਰਦ ਦਾ ਰੇਲਵੇ ਫਾਟਕ ਐੱਸ-85 ਪਿਛਲੇ ਛੇ ਦਿਨਾਂ ਤੋਂ ਬੰਦ ਪਿਆ ਹੈ। ਇਸ ਕਾਰਨ ਆਲੇ-ਦੁਆਲੇ ਦੇ ਦਸ ਪਿੰਡਾਂ ਦੇ ਲੋਕ ਦੂਜੇ ਪਿੰਡਾਂ ਵਿੱਚ ਦੀ ਘੁੰਮ ਕੇ ਜਾ ਰਹੇ ਹਨ। ਪਹਿਲੀ ਵਾਰ ਹੈ ਕਿ ਇਹ ਫਾਟਕ ਇੰਨੇ ਦਿਨਾਂ ਲਈ ਬੰਦ ਹੈ। ਇਸ ਫਾਟਕ ’ਤੇ ਕੰਮ ਕਰਦੇ ਮੁਲਾਜ਼ਮਾਂ ਦੇ ਵਿਹਾਰ ਤੋਂ ਵੀ ਲੋਕ ਖ਼ਫ਼ਾ ਹਨ। ਇਸ ਤੋਂ ਅੱਕੇ ਲੋਕਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਵੋਟਾਂ ਪਾਉਣ ਵਾਲੇ ਸਟਾਫ਼ ਨੇ ਵੀ ਇਹੋ ਫਾਟਕ ਪਾਰ ਕਰ ਕੇ ਪੋਲਿੰਗ ਬੂਥ ’ਤੇ ਪੁੱਜਣਾ ਹੈ, ਜਿਸ ਨੂੰ ਹੋਰ ਰਸਤੇ ਤੋਂ ਤਾਂ ਲੰਘਾ ਲਿਆ ਜਾਵੇਗਾ ਪਰ ਡੱਬੇ ਖਾਲੀ ਹੀ ਜਾਣਗੇ। ਉਨ੍ਹਾਂ ਕਿਹਾ ਕਿ ਜਿਸ ਸਰਕਾਰ ਨੂੰ ਉਨ੍ਹਾਂ ਨੇ ਚੁਣਨਾ ਹੈ, ਉਸ ਸਰਕਾਰ ਨੇ ਹੀ ਉਨ੍ਹਾਂ ਦਾ ਜਿਉਣਾ ਦੁੱਭਰ ਕਰ ਕੇ ਰੱਖ ਦਿੱਤਾ ਹੈ। ਇਹ ਫਾਟਕ ਤਾਂ ਪਹਿਲਾ ਹੀ ਘੱਟ ਖੁੱਲ੍ਹਦਾ ਹੈ, ਹੁਣ ਤਾਂ ਛੇ ਦਿਨਾਂ ਤੋਂ ਬੰਦ ਪਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ’ਚ ਪਿੰਡ ਵਾਸੀ ਚੋਣਾਂ ਦਾ ਬਾਈਕਾਟ ਕਰ ਕੇ ਆਪਣਾ ਵਿਰੋਧ ਜ਼ਾਹਰ ਕਰਨਗੇ।
Advertisement
×