ਸੜਕ ਹਾਦਸੇ ’ਚ ਬਜ਼ੁਰਗ ਦੀ ਮੌਤ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 7 ਜਨਵਰੀ ਥਾਣਾ ਦਰੇਸੀ ਦੇ ਇਲਾਕੇ ਵਿੱਚ ਸਥਿਤ ਸਾਹਮਣੇ ਜੀਓ ਪੈਟਰੋਲ ਪੰਪ, ਬਸਤੀ ਜੋਧੇਵਾਲ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਬਜ਼ੁਰਗ ਦੀ ਮੌਤ ਹੋ ਗਈ। ਇਸ ਸਬੰਧੀ ਕੁਲਦੀਪ ਨਗਰ ਵਾਸੀ ਰਿੰਟੂ ਠਾਕੁਰ ਨੇ ਦੱਸਿਆ ਕਿ ਉਸਦੇ ਪਿਤਾ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਜਨਵਰੀ
Advertisement
ਥਾਣਾ ਦਰੇਸੀ ਦੇ ਇਲਾਕੇ ਵਿੱਚ ਸਥਿਤ ਸਾਹਮਣੇ ਜੀਓ ਪੈਟਰੋਲ ਪੰਪ, ਬਸਤੀ ਜੋਧੇਵਾਲ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਬਜ਼ੁਰਗ ਦੀ ਮੌਤ ਹੋ ਗਈ। ਇਸ ਸਬੰਧੀ ਕੁਲਦੀਪ ਨਗਰ ਵਾਸੀ ਰਿੰਟੂ ਠਾਕੁਰ ਨੇ ਦੱਸਿਆ ਕਿ ਉਸਦੇ ਪਿਤਾ ਵਿਕਰਮਾ ਠਾਕੁਰ (55 ਸਾਲ) ਸਾਹਮਣੇ ਜੀਓ ਪੈਟਰੋਲ ਪੰਪ ਬਸਤੀ ਜੋਧੇਵਾਲ ’ਤੇ ਸੜਕ ਪਾਰ ਕਰ ਰਹੇ ਸੀ ਤਾਂ ਸਮਰਾਲਾ ਚੌਕ ਸਾਈਡ ਤੋਂ ਆ ਰਹੇ ਅਣਪਛਾਤੇ ਬੱਸ ਡਰਾਈਵਰ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਦੇ ਪਿਤਾ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
Advertisement
×