ਬਜ਼ੁਰਗ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ
ਇੱਥੋਂ ਦੇ ਬਜ਼ੁਰਗ ਅਸ਼ਵਨੀ ਕੁਮਾਰ ਨਾਲ ਆਨਲਾਈਨ ਲੱਖਾਂ ਰੁਪਏ ਦੀ ਠੱਗੀ ਵੱਜੀ ਹੈ। ਇਸ ਸਬੰਧੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਸ ਨੂੰ ਫ਼ੋਨ ਆਇਆ ਕਿ ਉਸ ਨੇ 8 ਲੱਖ 15 ਹਜ਼ਾਰ ਰੁਪਏ ਭੇਜ ਦਿੱਤੇ ਹਨ। ਇਸ ’ਚੋਂ 2 ਲੱਖ 70...
Advertisement
ਇੱਥੋਂ ਦੇ ਬਜ਼ੁਰਗ ਅਸ਼ਵਨੀ ਕੁਮਾਰ ਨਾਲ ਆਨਲਾਈਨ ਲੱਖਾਂ ਰੁਪਏ ਦੀ ਠੱਗੀ ਵੱਜੀ ਹੈ। ਇਸ ਸਬੰਧੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਸ ਨੂੰ ਫ਼ੋਨ ਆਇਆ ਕਿ ਉਸ ਨੇ 8 ਲੱਖ 15 ਹਜ਼ਾਰ ਰੁਪਏ ਭੇਜ ਦਿੱਤੇ ਹਨ। ਇਸ ’ਚੋਂ 2 ਲੱਖ 70 ਹਜ਼ਾਰ ਰੁਪਏ ਆਪਣੇ ਭਤੀਜੇ ਨੂੰ ਭੇਜ ਦੇਵੇ ਕਿਉਂਕਿ ਉਹ ਬਿਮਾਰ ਹੈ ਜਿਸ ’ਤੇ ਬਜ਼ੁਰਗ ਨੇ ਦਿੱਤੇ ਖਾਤਾ ਨੰਬਰ ਵਿੱਚ 2 ਲੱਖ 70 ਹਜ਼ਾਰ ਭੇਜ ਦਿੱਤੇ। ਇਸ ਤੋਂ ਬਾਅਦ ਸ਼ਾਮ ਨੂੰ ਫਿਰ ਫ਼ੋਨ ਆਇਆ ਕਿ 1 ਲੱਖ ਰੁਪਏ ਹੋਰ ਚਾਹੀਦੇ ਹਨ, ਜਿਸ ’ਤੇ ਉਸ ਨੇ ਚਾਰ ਕਿਸ਼ਤਾਂ ਵਿੱਚ ਪੈਸੇ ਭੇਜ ਦਿੱਤੇ। ਇੱਕ ਕੈਫੇ ਤੋਂ 25 ਹਜ਼ਾਰ ਰੁਪਏ ਭੇਜਣ ਉਪਰੰਤ ਉਸਨੇ ਆਪਣੇ ਭਤੀਜੇ ਨੂੰ ਫ਼ੋਨ ਕੀਤਾ ਜਿਸ ’ਤੇ ਉਸ ਨੇ ਦੱਸਿਆ ਕਿ ਸਾਰਾ ਕੁਝ ਠੀਕ ਠਾਕ ਹੈ ਅਤੇ ਕਿਸੇ ਵੀ ਪੈਸੇ ਦੀ ਲੋੜ ਨਹੀਂ ਹੈ। ਇਸ ਤੋਂ ਬਾਅਦ ਉਸ ਨੂੰ ਮੁੰਬਈ ਤੋਂ ਹੋਰ ਪੈਸੇ ਜਮ੍ਹਾਂ ਕਰਵਾਉਣ ਦਾ ਫ਼ੋਨ ਆਇਆ ਤਾਂ ਉਸਨੂੰ ਠੱਗੀ ਦਾ ਅਹਿਸਾਸ ਹੋਇਆ। ਇਸ ’ਤੇ ਬਜ਼ੁਰਗ ਅਸ਼ਵਨੀ ਕੁਮਾਰ ਨੇ 1930 ਨੰਬਰ ’ਤੇ ਸ਼ਿਕਾਇਤ ਦਰਜ ਕਰਵਾ ਦਿੱਤੀ।
Advertisement
Advertisement
×