ਰਾਹਤ ਕਾਰਜਾਂ ਦੌਰਾਨ ਡੁੱਗਰੀ ਦਾ ਨੌਜਵਾਨ ਦਰਿਆ ’ਚ ਰੁੜ੍ਹਿਆ
24 ਘੰਟਿਆਂ ਮਗਰੋਂ ਵੀ ਕੋਈ ਥਹੁ-ਪਤਾ ਨਾ ਲੱਗਾ; ਪ੍ਰਸ਼ਾਸ਼ਨ ਵੱਲੋਂ ਭਾਲ ਜਾਰੀ
Advertisement
ਇਥੋਂ ਨੇੜਲੇ ਪਿੰਡ ਡੁੱਗਰੀ ਦਾ ਸਮਾਜਸੇਵੀ ਨੌਜਵਾਨ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਰਾਹਤ ਕਾਰਜਾਂ ਦੌਰਾਨ ਬਿਆਸ ਦਰਿਆ ਵਿੱਚ ਰੁੜ੍ਹ ਗਿਆ। ਉਸ ਦੀ ਪਛਾਣ ਬਲਵਿੰਦਰ ਸਿੰਘ ਉਰਫ ਬੰਟੀ ਪੁੱਤਰ ਸਰੂਪ ਸਿੰਘ ਪਿੰਡ ਡੁੱਗਰੀ ਤਹਿਸੀਲ ਦਸੂਹਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਆਪਣੇ ਸਾਥੀਆਂ ਨਾਲ ਡੇਰਾ ਬਿਆਸ ਨੇੜੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਰਾਹਤ ਕਾਰਜਾਂ ਲਈ ਗਿਆ ਸੀ। ਇਸ ਦੌਰਾਨ ਬਿਆਸ ਦਰਿਆ ਕੰਢੇ ਮਿੱਟੀ ਦੀਆਂ ਬੋਰੀਆਂ ਤੋਂ ਉਸ ਦਾ ਪੈਰ ਫਿਸਲ ਗਿਆ ਅਤੇ ਪਾਣੀ ਵਿੱਚ ਰੁੜ੍ਹ ਗਿਆ। ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ 24 ਘੰਟਿਆਂ ਮਗਰੋਂ ਵੀ ਉਸ ਦਾ ਕੋਈ ਥਹੁ-ਪਤਾ ਨਹੀ ਲੱਗ ਸਕਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਕਰੀਬ ਛੇ ਮਹੀਨੇ ਪਹਿਲਾਂ ਹੀ ਬਲਵਿੰਦਰ ਸਿੰਘ ਦਾ ਵਿਆਹ ਹੋਇਆ ਸੀ। ਦੂਜੇ ਪਾਸੇ ਪ੍ਰਸ਼ਾਸ਼ਨ ਅਤੇ ਸਮਾਜ ਸੇਵੀਆਂ ਵੱਲੋਂ ਉਸ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।
Advertisement
Advertisement
×