ਸ਼ਹਿਰ ’ਚੋਂ ਪੀਣ ਵਾਲੇ ਪਾਣੀ ਦੇ ਨਮੂਨੇ ਭਰੇ
ਹੁਸ਼ਿਆਰਪੁਰ: ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੀਣ ਵਾਲੇ ਪਾਣੀ ਦੇ ਨਮੂਨੇ ਭਰੇ ਜਾ ਰਹੇ ਹਨ। ਐਕਸੀਅਨ ਹਰਪ੍ਰੀਤ ਸਿੰਘ ਅਤੇ ਐਸ.ਡੀ.ਓ ਹਰਦੀਪ ਕੁਮਾਰ ਦੀਆਂ ਹਦਾਇਤਾਂ ’ਤੇ ਇਸ ਵਾਸਤੇ...
ਹੁਸ਼ਿਆਰਪੁਰ: ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੀਣ ਵਾਲੇ ਪਾਣੀ ਦੇ ਨਮੂਨੇ ਭਰੇ ਜਾ ਰਹੇ ਹਨ। ਐਕਸੀਅਨ ਹਰਪ੍ਰੀਤ ਸਿੰਘ ਅਤੇ ਐਸ.ਡੀ.ਓ ਹਰਦੀਪ ਕੁਮਾਰ ਦੀਆਂ ਹਦਾਇਤਾਂ ’ਤੇ ਇਸ ਵਾਸਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ। ਨਿਗਮ ਦੀ ਟੀਮ ਵਲੋਂ ਅੱਜ ਵਾਰਡ ਨੰਬਰ-17 ਦੇ ਮੁਹੱਲਾ ਭੀਮ ਨਗਰ ਦਾ ਦੌਰਾ ਕਰਕੇ ਪਾਣੀ ਦੇ ਨਮੂਨੇ ਭਰੇ ਗਏ। ਐੱਸਡੀਓ ਨੇ ਦੱਸਿਆ ਕਿ ਨਿਗਮ ਦੇ ਟਿਊਬਵੈੱਲਾਂ ਤੋਂ ਸਪਲਾਈ ਹੋਣ ਵਾਲੇ ਪੀਣ ਵਾਲੇ ਪਾਣੀ ਵਿਚ ਟਿਊਬਵੈਲ ਓਪਰੇਟਰਾਂ ਦੁਆਰਾ ਕਲੋਰੀਨ ਪਾਈ ਜਾ ਰਹੀ ਹੈ। ਟੀਮ ਵਿਚ ਅਮਰੀਕ ਸਿੰਘ, ਸੱਜਣ ਲਾਲ, ਮਨਜੀਤ ਸਿੰਘ ਅਤੇ ਕਰਨਵੀਰ ਸਿੰਘ ਸ਼ਾਮਿਲ ਸਨ। -ਪੱਤਰ ਪ੍ਰੇਰਕ