ਰਾਸ਼ਨ ਕਾਰਡਾਂ ਦੀ ਈ ਕੇ ਵਾਈ ਸੀ ਡਿਪੂ ਹੋਲਡਰਾਂ ਤੋਂ ਕਰਵਾਉਣ ਦੀ ਮੰਗ
ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਰਾਸ਼ਨ ਕਾਰਡਾਂ ਦੀ ਬਕਾਇਆ ਈ ਕੇ ਵਾਈ ਸੀ ਆਂਗਣਵਾੜੀ ਵਰਕਰਾਂ ਕੋਲੋਂ ਕਰਵਾਉਣ ਸਬੰਧੀ ਜਾਰੀ ਫੁਰਮਾਨ ਨੂੰ ਸਿਰੇ ਤੋਂ ਨਕਾਰਦਿਆਂ ਈ ਕੇ ਵਾਈ ਸੀ ਡਿੱਪੂ ਹੋਲਡਰਾਂ ਵੱਲੋਂ ਕਰਵਾਉਣ ਦੀ ਮੰਗ ਕੀਤੀ ਹੈ।...
Advertisement
ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਰਾਸ਼ਨ ਕਾਰਡਾਂ ਦੀ ਬਕਾਇਆ ਈ ਕੇ ਵਾਈ ਸੀ ਆਂਗਣਵਾੜੀ ਵਰਕਰਾਂ ਕੋਲੋਂ ਕਰਵਾਉਣ ਸਬੰਧੀ ਜਾਰੀ ਫੁਰਮਾਨ ਨੂੰ ਸਿਰੇ ਤੋਂ ਨਕਾਰਦਿਆਂ ਈ ਕੇ ਵਾਈ ਸੀ ਡਿੱਪੂ ਹੋਲਡਰਾਂ ਵੱਲੋਂ ਕਰਵਾਉਣ ਦੀ ਮੰਗ ਕੀਤੀ ਹੈ। ਯੂਨੀਅਨ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਅਤੇ ਜ਼ਿਲ੍ਹਾ ਗੁਰਦਾਸਪੁਰ/ਬਲਾਕ ਧਾਰੀਵਾਲ ਪ੍ਰਧਾਨ ਕੰਵਲਜੀਤ ਕੌਰ ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਰਾਹੀਂ ਈ ਕੇ ਵਾਈ ਸੀ ਕਰਵਾਉਣ ਦੇ ਫੈਸਲੇ ’ਤੇ ਮੁੜ ਵਿਚਾਰ ਕਰਦੇ ਹੋਏ ਇਹ ਕੰਮ ਪਹਿਲਾਂ ਵਾਂਗ ਹੀ ਡਿਪੂ ਹੋਲਡਰਾਂ ਰਾਹੀਂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਆਂਗਣਵਾੜੀ ਵਰਕਰਾਂ ਕੋਲ ਪਹਿਲਾ ਹੀ ਵਿਭਾਗ ਦਾ ਐਫ ਆਰ ਐਸ ਦਾ ਕੰਮ ਹੈ ਜਿਸ ਨੂੰ ਸਮੇਂ ਸਿਰ ਨਿਪਟਾਉਣ ਲਈ ਆਂਗਣਵਾੜੀ ਵਰਕਰਾਂ ਜੁੱਟੀਆਂ ਹੋਈਆਂ ਹਨ ਅਤੇ ਹੁਣ ਅਜਿਹੇ ਵਾਧੂ ਕੰਮ ਸੌਂਪਣ ਨਾਲ ਵਿਭਾਗ ਦਾ ਕੰਮ ਹੋਰ ਪ੍ਰਭਾਵਿਤ ਹੋਵੇਗਾ।
Advertisement
Advertisement
×