ਯੂਰੀਆ ਦੀ ਉਪਲੱਬਧਤਾ ਸ਼ਰਤ ਮੁਕਤ ਕਰਾਉਣ ਦੀ ਮੰਗ
ਦਸੂਹਾ: ਝੋਨਾ ਲਗਾਉਣ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਖਾਦ ਦੀ ਖਰੀਦ ਵਿੱਚ ਆ ਰਹੀਆਂ ਮੁਸ਼ਕਲਾਂ ਉੱਤੇ ਕਿਸਾਨ ਆਗੂ ਹਿੰਮਤ ਸਿੰਘ ਦਿਉਲ ਨੇ ਚਿੰਤਾ ਜਤਾਈ ਹੈ। ਉਨ੍ਹਾਂ ਦੱਸਿਆ ਕਿ ਕਈ ਖਾਦ ਡੀਲਰ ਕਿਸਾਨਾਂ ਨੂੰ ਯੂਰੀਆ ਖਰੀਦਣ ਵੇਲੇ ਬੇਲੋੜੀਆਂ ਦਵਾਈਆਂ ਜਾਂ ਹੋਰ...
Advertisement
ਦਸੂਹਾ: ਝੋਨਾ ਲਗਾਉਣ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਖਾਦ ਦੀ ਖਰੀਦ ਵਿੱਚ ਆ ਰਹੀਆਂ ਮੁਸ਼ਕਲਾਂ ਉੱਤੇ ਕਿਸਾਨ ਆਗੂ ਹਿੰਮਤ ਸਿੰਘ ਦਿਉਲ ਨੇ ਚਿੰਤਾ ਜਤਾਈ ਹੈ। ਉਨ੍ਹਾਂ ਦੱਸਿਆ ਕਿ ਕਈ ਖਾਦ ਡੀਲਰ ਕਿਸਾਨਾਂ ਨੂੰ ਯੂਰੀਆ ਖਰੀਦਣ ਵੇਲੇ ਬੇਲੋੜੀਆਂ ਦਵਾਈਆਂ ਜਾਂ ਹੋਰ ਉਤਪਾਦ ਖਰੀਦਣ ਲਈ ਮਜਬੂਰ ਕਰ ਰਹੇ ਹਨ, ਜੋ ਗਲਤ ਵਰਤਾਰਾ ਹੈ। ਹਿੰਮਤ ਦਿਉਲ ਨੇ ਕਿਹਾ ਕਿ ਖੇਤੀਬਾੜੀ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਹੈ ਅਤੇ ਕਿਸਾਨ ਪਹਿਲਾਂ ਹੀ ਮੌਸਮੀ ਸਮੱਸਿਆਵਾਂ ਅਤੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਹੁਣ ਜਦੋਂ ਝੋਨਾ ਲਗਾਉਣ ਦਾ ਸੀਜ਼ਨ ਹੈ, ਤਾਂ ਕਿਸਾਨਾਂ ਨੂੰ ਯੂਰੀਆ ਖਾਦ ਦੀ ਲੋੜ ਆਮ ਹੈ ਪਰ ਕਈ ਡੀਲਰ ਉਨ੍ਹਾਂ ਨੂੰ ਮਜਬੂਰ ਕਰ ਰਹੇ ਹਨ ਕਿ ਉਹ ਖਾਦ ਦੇ ਨਾਲ-ਨਾਲ ਹੋਰ ਦਵਾਈਆਂ ਜਾਂ ਉਤਪਾਦ ਵੀ ਜ਼ਰੂਰ ਲੈਣ। ਉਨ੍ਹਾਂ ਕਿਸਾਨਾਂ ਦੀ ਇਸ ਸਮੱਸਿਆ ਦੇ ਹੱਲ ਲਈ ਸਰਕਾਰ ਅਤੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਲਈ ਯੂਰੀਆ ਦੀ ਉਪਲੱਬਧਤਾ ਆਸਾਨ ਅਤੇ ਸ਼ਰਤ-ਮੁਕਤ ਕਰਵਾਉਣ ਨੂੰ ਯਕੀਨੀ ਬਣਾਉਣ। -ਪੱਤਰ ਪ੍ਰੇਰਕ
Advertisement
Advertisement
×