ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜਸਵਿੰਦਰ ਸਿੰਘ ਖੁਦਕੁਸ਼ੀ ਮਾਮਲੇ ’ਚ ਇਨਸਾਫ ਦੀ ਮੰਗ

ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਪ੍ਰੈੱਸ ਕਾਨਫਰੰਸ; ਚਾਰ ਦਿਨਾਂ ਦੇ ਅੰਦਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਥਾਣਾ ਭੋਗਪੁਰ ਅੱਗੇ ਧਰਨਾ ਦੇਣ ਦੀ ਚਿਤਾਵਨੀ
Advertisement

ਬਲਵਿੰਦਰ ਸਿੰਘ ਭੰਗੂ

ਭੋਗਪੁਰ, 11 ਜੁਲਾਈ

Advertisement

ਇਥੇ ਟਰੈਵਲ ਏਜੰਟਾਂ ਤੋਂ ਪ੍ਰੇਸ਼ਾਨ ਹੋ ਕੇ ਬੀਤੀ 16 ਜੂਨ ਨੂੰ ਖੁਦਕੁਸ਼ੀ ਕਰਨ ਵਾਲੇ ਜਸਵਿੰਦਰ ਸਿੰਘ (ਪ੍ਰਿੰਸ) ਵਾਸੀ ਭੋਗਪੁਰ ਦੇ ਮਾਮਲੇ ’ਚ ਅੱਜ ਇੱਥੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਕਲਿਆਣ, ਕੁਲਵਿੰਦਰ ਸਿੰਘ, ਸੁਰਿੰਦਰ ਜਾਜਾ, ਬਿਸ਼ਪ ਬਹਿਰਾਮ ਨੇ ਕਿਹਾ ਕਿ ਜੇ ਪੁਲੀਸ ਨੇ ਜਸਵਿੰਦਰ ਸਿੰਘ ਦੇ ਕਾਤਲਾਂ ਨੂੰ ਚਾਰ ਦਿਨਾਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਨਾ ਕੀਤਾ ਤਾਂ ਪੁਲੀਸ ਥਾਣਾ ਭੋਗਪੁਰ ਦੇ ਸਾਹਮਣੇ ਵੱਡੇ ਪੱਧਰ ’ਤੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਚਾਰ ਟਰੈਵਲ ਏਜੰਟਾਂ ਰਲ ਕੇ ਜਸਵਿੰਦਰ ਸਿੰਘ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 18 ਲੱਖ ਰੁਪਏ, ਕੋਠੀ ਅਤੇ ਕਾਰ ਲਿਖਤੀ ਰੂਪ ਵਿੱਚ ਲੈ ਲਏ। ਪ੍ਰਿੰਸ ਕਈ-ਕਈ ਦਿਨ ਹੋਟਲਾਂ ਵਿੱਚ ਖੱਜਲ-ਖੁਆਰ ਹੁੰਦਾ ਰਿਹਾ, ਜਿਸ ਤੋਂ ਦੁਖੀ ਹੋ ਕੇ ਉਸ ਨੇ 16 ਜੂਨ ਨੂੰ ਆਤਮ ਹੱਤਿਆ ਕਰ ਲਈ ਅਤੇ ਪੁਲੀਸ ਨੇ ਸਦਰ ਥਾਣਾ ਫਗਵਾੜਾ ਵਿੱਚ ਟਰੈਵਲ ਏਜੰਟ ਸੁਮਿਤ ਵਧਵਾ, ਸੁਰਜੀਤ ਸਿੰਘ ਭੱਟੀ, ਜੱਸੀ ਅਤੇ ਰਾਕੇਸ਼ ਮੱਟੂ ਵਿਰੁੱਧ ਕੇਸ ਦਰਜ ਕਰ ਦਿੱਤਾ। ਪਰ ਇੱਕ ਮਹੀਨਾ ਬੀਤਣ ’ਤੇ ਵੀ ਪੁਲੀਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਪ੍ਰਿੰਸ ਦੀ ਮਾਤਾ ਦਾ ਕਹਿਣਾ ਹੈ ਕਿ ਉਸ ਦੇ ਜਵਾਨ ਪੁੱਤਰ ਨੂੰ ਟਰੈਵਲ ਏਜੰਟਾਂ ਨੇ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ ਅਤੇ ਸਾਰਾ ਪੈਸਾ, ਕੋਠੀ ਅਤੇ ਨਵੀਂ ਕਾਰ ਵੀ ਹੜੱਪ ਲਏ। ਪੁਲੀਸ ਪ੍ਰਸ਼ਾਸਨ ਵੀ ਨਿਆਂ ਨਹੀਂ ਦੇ ਰਿਹਾ।

ਥਾਣਾ ਭੋਗਪੁਰ ਦੇ ਮੁਖੀ ਇੰਸਪੈਕਟਰ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਜਸਵਿੰਦਰ ਸਿੰਘ ਦੀ ਆਤਮ ਹੱਤਿਆ ਦਾ ਮਾਮਲਾ ਪੁਲੀਸ ਥਾਣਾ ਫਗਵਾੜਾ ਨਾਲ ਸਬੰਧਤ ਹੈ। ਜੇ ਪਰਿਵਾਰਕ ਮੈਂਬਰਾਂ ਜਾਂ ਕਿਸੇ ਜਥੇਬੰਦੀ ਦੇ ਆਗੂ ਮੁਲਜ਼ਮਾਂ ਬਾਰੇ ਕੋਈ ਜਾਣਕਾਰੀ ਹੈ ਤਾਂ ਥਾਣਾ ਭੋਗਪੁਰ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਜਾਵੇ। ਪੁਲੀਸ ਮੁਲਜ਼ਮਾਂ ਨੂੰ ਕਾਬੂ ਕਰ ਲਵੇਗੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਉੱਚ ਅਧਿਕਾਰੀਆਂ ਨਾਲ ਵੀ ਰਾਬਤਾ ਕਾਇਮ ਕਰ ਸਕਦਾ ਹੈ।

Advertisement