DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੈਨਿਨ ਤੇ ਮਾਰਕਸ ਦਾ ਜਨਮ ਦਿਹਾੜਾ ਮਨਾਉਣ ਦਾ ਫ਼ੈਸਲਾ

ਜਲੰਧਰ: ਆਰਐੱਮਪੀਆਈ ਦੀ ਸੂਬਾ ਕਮੇਟੀ ਨੇ 22 ਅਪਰੈਲ ਨੂੰ ਕਾਮਰੇਡ ਵਲਾਦਿਮੀਰ ਲੈਨਿਨ ਅਤੇ 5 ਮਈ ਨੂੰ ਸੰਸਾਰ ਦੇ ਉੱਘੇ ਇਨਕਲਾਬੀ ਤੇ ਦਾਰਸ਼ਨਿਕ ਕਾਰਲ ਮਾਰਕਸ ਦਾ ਜਨਮ ਦਿਹਾੜਾ ਮਨਾਉਣ ਦਾ ਫ਼ੈਸਲਾ ਕੀਤਾ ਹੈ। ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ...
  • fb
  • twitter
  • whatsapp
  • whatsapp
Advertisement

ਜਲੰਧਰ: ਆਰਐੱਮਪੀਆਈ ਦੀ ਸੂਬਾ ਕਮੇਟੀ ਨੇ 22 ਅਪਰੈਲ ਨੂੰ ਕਾਮਰੇਡ ਵਲਾਦਿਮੀਰ ਲੈਨਿਨ ਅਤੇ 5 ਮਈ ਨੂੰ ਸੰਸਾਰ ਦੇ ਉੱਘੇ ਇਨਕਲਾਬੀ ਤੇ ਦਾਰਸ਼ਨਿਕ ਕਾਰਲ ਮਾਰਕਸ ਦਾ ਜਨਮ ਦਿਹਾੜਾ ਮਨਾਉਣ ਦਾ ਫ਼ੈਸਲਾ ਕੀਤਾ ਹੈ। ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਪਾਰਟੀ ਦੇ ਸੂਬਾਈ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਇਨ੍ਹਾਂ ਜਨਮ ਦਿਹਾੜੇ ਦੇ ਦਿਨਾਂ ਦੌਰਾਨ ਪੰਜਾਬ ਵਿੱਚ ਜਨਤਕ ਮੀਟਿੰਗਾਂ ਤੇ ਸੈਮੀਨਾਰ ਕਰਵਾਏ ਜਾਣਗੇ। ਪਾਰਟੀ ਨੇ ਕੇਂਦਰੀ ਟਰੇਡ ਯੂਨੀਅਨ ਦੇ ਸੱਦੇ ’ਤੇ 20 ਮਈ ਦੀ ਹੜਤਾਲ ਦਾ ਪੂਰਨ ਸਮਰਥਨ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਇਸ ਦੌਰਾਨ ਖੱਬੀ ਤੇ ਜਮਹੂਰੀ ਰਾਜਨੀਤਕ ਤੇ ਵਿਚਾਰਧਾਰਕ ਚੇਤਨਾ ਪੈਦਾ ਕਰਨ ਦਾ ਸੁਨੇਹਾ ਦਿੱਤਾ ਜਾਵੇਗਾ। -ਪੱਤਰ ਪ੍ਰੇਰਕ

ਤਰਨ ਤਾਰਨ ਦੀਆਂ ਵਿਰਾਸਤੀ ਇਮਾਰਤਾਂ ਦਾ ਦੌਰਾ

ਤਰਨ ਤਾਰਨ: ਪੁਰਾਤਨ ਸਭਿਆਚਾਰ ਨੂੰ ਸੰਭਾਲਣ ਲਈ ਯਤਨਸ਼ੀਲ ਇਨਟੈੱਕ ਦੇ ਤਰਨ ਤਾਰਨ ਚੈਪਟਰ ਵਲੋਂ ਅੱਜ ਵਿਸ਼ਵ ਹੈਰੀਟੇਜ ਦਿਵਸ ਅਤੇ ਕੌਮਾਂਤਰੀ ਥਾਵਾਂ ਦੇ ਦਿਨ ਮੌਕੇ ਅੱਜ ਤਰਨ ਤਾਰਨ ਸ਼ਹਿਰ ਵਿੱਚ ਮਾਰਚ ਕੀਤਾ| ਇਸ ਮਾਰਚ ਵਿੱਚ ਪੁਰਾਤਨ ਸਭਿਆਚਾਰ ਨੂੰ ਪ੍ਰੇਮ ਕਰਦੀਆਂ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਇਸ ਮਾਰਚ ਵਿੱਚ ਭਾਗ ਲਿਆ| ਮਾਰਚ ਦੀ ਅਗਵਾਈ ਕਰਦੇ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮਾਰਚ ਵਿੱਚ ਭਾਗ ਲੈਣ ਵਾਲਿਆਂ ਨੂੰ ਤਰਨ ਤਾਰਨ ਦੇ ਸਦੀਆਂ ਪੁਰਾਣੇ ਇਤਿਹਾਸ ਨਾਲ ਸਬੰਧਿਤ ਧਾਰਮਿਕ ਸਥਾਨਾਂ ਅਤੇ ਹੋਰਨਾਂ ਥਾਵਾਂ ਤੱਕ ਲਿਜਾਇਆ ਗਿਆ ਅਤੇ ਉਨ੍ਹਾਂ ਨੂੰ ਤਰਨ ਤਾਰਨ ਦੇ ਦਰਬਾਰ ਸਾਹਿਬ, ਮੰਦਰਾਂ, ਮਸੀਤ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਗਈ| ਇਸ ਮੌਕੇ ਡਾ. ਦਿਨੇਸ਼ ਗੁਪਤਾ, ਮੋਨਿਕਾ ਗੁਪਤਾ, ਡਾ. ਰਮਨ ਦੁਆ ਆਦਿ ਮੌਜੂਦ ਸਨ| -ਪੱਤਰ ਪ੍ਰੇਰਕ

Advertisement

ਸ਼ਹੀਦ ਭਗਤ ਨੌਜਵਾਨ ਸਭਾ ਵੱਲੋਂ ਖ਼ੂਨਦਾਨ ਕੈਂਪ

ਫਿਲੌਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਡਾ. ਬੀਆਰ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਖ਼ੂਨ ਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਸਭਾ ਦੇ ਜ਼ਿਲ੍ਹਾ ਸਕੱਤਰ ਐਡੋਵੇਕਟ ਅਜੈ ਫਿਲੌਰ ਨੇ ਬਾਬਾ ਸਾਹਿਬ ਦੇ ਬੁੱਤਾਂ ਨਾਲ ਛੇੜ-ਛਾੜ ਕਰਨ ਅਤੇ ਧਮਕੀਆਂ ਦੇਣ ਦੀਆਂ ਘਟਨਾਵਾਂ ਦੀ ਨਿਖੇਧੀ ਕੀਤੀ। ਇਸ ਮੌਕੇ ਮੰਦਰ ਕਮੇਟੀ ਦੇ ਚੇਅਰਮੈਨ ਵਿਸ਼ਾਲ ਕੁਮਾਰ, ਮੰਦਰ ਕਮੇਟੀ ਦੇ ਪ੍ਰਧਾਨ ਰਾਮ ਮੂਰਤੀ, ਕੁਲਵਿੰਦਰ ਬੱਬਾ, ਸੰਨੀ ਜੱਸਲ, ਓਮੇਸ਼ ਸੀਮਕ, ਮਨਦੀਪ, ਬਲਜੀਤ ਕੁਮਾਰ, ਅਮਨਦੀਪ ਸਿੰਘ, ਮਨਪ੍ਰੀਤ ਸਿੰਘ, ਕੁਲਦੀਪ ਕੁਮਾਰ, ਐੱਮਸੀ ਰਾਏ ਵਰਿੰਦਰ ਕਾਕਾ, ਮੱਖਣ ਸੰਗਰਾਮੀ, ਸੁਨੀਲ ਕੁਮਾਰ ਭੈਣੀ, ਜਸਵੰਤ ਰਾਏ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

ਸਕੂਲ ’ਚ ਕ੍ਰਿਕਟ ਲੀਗ ਕਰਵਾਈ

ਫਗਵਾੜਾ: ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ‘ਕੈਂਬਰਿਜ ਕ੍ਰਿਕਟ ਲੀਗ-3’ ਕਰਵਾਈ ਗਈ। ਪਹਿਲੇ ਦਿਨ ਟਾਈਗਰਜ਼ ਨੇ ਹੰਟਰਜ਼ ਨੂੰ 88 ਦੌੜਾਂ ਨਾਲ ਹਰਾਇਆ। ਦੂਸਰਾ ਮੈਚ ’ਚ ਵਾਰੀਅਰਜ਼ ਨੇ ਪੈਂਥਰਜ਼ ਨੂੰ 75 ਦੌੜਾਂ ਨਾਲ ਸ਼ਿਕਸਤ ਦਿੱਤੀ। ਦੂਸਰੇ ਦਿਨ ਟਾਈਗਰਜ਼ ਨੇ ਵਾਰੀਅਰਜ਼ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਮੈਨ ਆਫ਼ ਦਿ ਮੈਚ ਭਵਦੀਪ ਚੌਸਰ, ਸਭ ਤੋਂ ਉੱਤਮ ਬੱਲੇਬਾਜ਼ ਭਵਦੀਪ ਚੌਸਰ, ਉੱਤਮ ਗੇਂਦਬਾਜ਼ ਵਿਕਾਸ ਗਾਬਾ, ਹਰਫ਼ਨਮੌਲਾ ਭਵਦੀਪ ਚੌਸਰ ਨੂੰ ਐਲਾਨਿਆ ਗਿਆ। ਇਸ ਮੌਕੇ ਪ੍ਰਿੰ. ਜੋਰਾਵਰ ਸਿੰਘ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਕੈਪਟਨ ਐਚਕੇ ਮੇਹਮੀ, ਵਿਨਾਇਕ ਪੁੰਜ ਵੀ ਮੌਜੂਦ ਸਨ। -ਪੱਤਰ ਪ੍ਰੇਰਕ

ਲਾਇਲਪੁਰ ਕਾਲਜ ਦਾ ਨਤੀਜਾ ਸ਼ਾਨਦਾਰ

ਜਲੰਧਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਵੱਲੋਂ ਐਲਾਨਿਆ ਬੀ.ਕਾਮ ਸਮੈਸਟਰ ਪੰਜਵਾਂ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੇ ਵਿਦਿਆਰਥੀ ਸੁਰਿਆਂਸ਼ ਸ਼ਰਮਾ ਨੇ 350 ਵਿਚੋਂ 277 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਵਿਦਿਆਰਥਣ ਮਨਤ੍ਰਿਪਤ ਕੌਰ ਨੇ 273 ਅੰਕ ਪ੍ਰਾਪਤ ਕਰਕੇ ਚੌਥਾ ਸਥਾਨ ਹਾਸਲ ਕੀਤਾ। ਗਵਰਨਿੰਗ ਕੌਂਸਲ ਦੀ ਪ੍ਰਧਾਨ ਬਲਬੀਰ ਕੌਰ ਨੇ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰੋ. ਨਵਦੀਪ ਕੌਰ ਵਾਇਸ ਪ੍ਰਿੰਸੀਪਲ ਅਤੇ ਡਾ. ਰਸ਼ਪਾਲ ਸਿੰਘ ਸੰਧੂ ਮੁਖੀ ਕਾਮਰਸ ਵਿਭਾਗ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ

ਅੱਜ ਬਿਜਲੀ ਬੰਦ ਰਹੇਗੀ

ਫਗਵਾੜਾ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕੌਮ) ਦੀ ਸੂਚਨਾ ਅਨੁਸਾਰ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 19 ਅਪਰੈਲ ਦਿਨ ਸ਼ਨਿਚਰਵਾਰ ਨੂੰ ਟਿੱਬੀ ਤੇ ਗੁਰੂ ਤੇਗ ਬਹਾਦਰ ਨਗਰ ਵਿਖੇ ਸਪਲਾਈ ਸਵੇਰੇ ਨੌਂ ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰਹੇਗੀ। -ਪੱਤਰ ਪ੍ਰੇਰਕ

Advertisement
×