ਕਰੱਸ਼ਰ ਦੀ ਲਪੇਟ ’ਚ ਆਉਣ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ
ਤਲਵਾੜਾ (ਪੱਤਰ ਪ੍ਰੇਰਕ): ਇੱਥੇ ਨੇੜਲੇ ਪਿੰਡ ਬਰਿੰਗਲੀ ਵਿੱਚ ਚੱਲਦੇ ਬਰਾੜ ਸਟੋਨ ਕਰੱਸ਼ਰ ’ਤੇ ਕੰਮ ਕਰਦੇ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਸਬੰਧੀ ਮ੍ਰਿਤਕ ਦੇ ਭਰਾ ਸੋਨੂੰ ਕੁਮਾਰ ਵਾਸੀ ਤਿਰਾਸੀ ਮੁਹੱਲਾ ਟੀਕਾਪੱਟੀ ਜ਼ਿਲ੍ਹਾ ਪੂਰਨੀਆ ਬਿਹਾਰ ਹਾਲ ਵਾਸੀ ਬਰਾੜ ਸਟੋਨ ਕਰੱਸ਼ਰ...
Advertisement
ਤਲਵਾੜਾ (ਪੱਤਰ ਪ੍ਰੇਰਕ): ਇੱਥੇ ਨੇੜਲੇ ਪਿੰਡ ਬਰਿੰਗਲੀ ਵਿੱਚ ਚੱਲਦੇ ਬਰਾੜ ਸਟੋਨ ਕਰੱਸ਼ਰ ’ਤੇ ਕੰਮ ਕਰਦੇ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਸਬੰਧੀ ਮ੍ਰਿਤਕ ਦੇ ਭਰਾ ਸੋਨੂੰ ਕੁਮਾਰ ਵਾਸੀ ਤਿਰਾਸੀ ਮੁਹੱਲਾ ਟੀਕਾਪੱਟੀ ਜ਼ਿਲ੍ਹਾ ਪੂਰਨੀਆ ਬਿਹਾਰ ਹਾਲ ਵਾਸੀ ਬਰਾੜ ਸਟੋਨ ਕਰੱਸ਼ਰ ਬਰਿੰਗਲੀ ਨੇ ਪੁਲੀਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਕੰਮ ਦੌਰਾਨ ਮੋਨੂੰ ਕੁਮਾਰ ਦਾ ਪੈਰ ਖਿਸਕ ਗਿਆ ਅਤੇ ਉਹ ਚੱਲ ਰਹੀ ਮਸ਼ੀਨ ਦੇ ਪਟੇ ਦੀ ਲਪੇਟ ਵਿਚ ਆ ਗਿਆ। ਜ਼ਖ਼ਮੀ ਮੋਨੂੰ ਕੁਮਾਰ ਨੂੰ ਤਲਵਾੜਾ ਸਥਿਤ ਬੀਬੀਐੱਮਬੀ ਹਸਪਤਾਲ ਲਿਜਾਇਆ ਗਿਆ ਪਰ ਮੋਨੂੰ ਨੇ ਰਸਤੇ ’ਚ ਹੀ ਦਮ ਤੋੜ ਦਿੱਤਾ। ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂਆਂ ਨੇ ਮ੍ਰਿਤਕ ਪਰਵਾਸੀ ਮਜ਼ਦੂਰ ਦੇ ਵਾਰਿਸਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
Advertisement
Advertisement
×