DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਈ

ਪੱਤਰ ਪ੍ਰੇਰਕ ਬਲਾਚੌਰ, 1 ਜੁਲਾਈ ਖਾਲਸਾ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਆਖਰੀ ਪਿੰਡ ਆਂਸਰੋਂ ’ਚ ਸਤਲੁਜ ਦਰਿਆ ਦੇ ਹੈੱਡਵਰਕਸ ਨੇੜੇ ਸਥਾਪਿਤ ਵਿਰਾਸਤੀ ਨਿਗਰਾਨ ਚੌਕੀ ਸਰਕਾਰ ਏ ਖਾਲਸਾ ’ਚ ਸ਼ੇਰ ਏ...
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਬਲਾਚੌਰ, 1 ਜੁਲਾਈ

Advertisement

ਖਾਲਸਾ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਆਖਰੀ ਪਿੰਡ ਆਂਸਰੋਂ ’ਚ ਸਤਲੁਜ ਦਰਿਆ ਦੇ ਹੈੱਡਵਰਕਸ ਨੇੜੇ ਸਥਾਪਿਤ ਵਿਰਾਸਤੀ ਨਿਗਰਾਨ ਚੌਕੀ ਸਰਕਾਰ ਏ ਖਾਲਸਾ ’ਚ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 186 ਵੀਂ ਬਰਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮਨਾਈ ਗਈ। ਇਸ ਮੌਕੇ ਅਰਦਾਸ ਕੀਤੀ ਗਈ ਅਤੇ ਪੰਥਕ ਏਕਤਾ ’ਤੇ ਜ਼ੋਰ ਦਿੱਤਾ ਗਿਆ। ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਸੰਤੋਖਗੜ੍ਹ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਫਲਸਫੇ ਅਤੇ ਖਾਲਸਾ ਰਾਜ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਦੇ ਪ੍ਰਮੁੱਖ ਗੁਰਚਰਨ ਸਿੰਘ ਬਣਵੈਤ ਦੇ ਪਰਿਵਾਰਕ ਮੈਂਬਰ ਪਰਵਾਸੀ ਭਾਰਤੀ ਦਲਜੀਤ ਸਿੰਘ, ਬੀਬੀ ਕਮਲਜੀਤ ਕੌਰ ਬਣਵੈਤ ਕੈਨੇਡਾ ਤੋਂ ਉਚੇਚੇ ਤੌਰ ਤੇ ਇੱਥੇ ਆਏ ਹਨ।

Advertisement
×