Advertisement
ਗਾਲ੍ਹੜੀ ਰੋਡ ’ਤੇ ਸਥਿਤ ਪਿੰਡ ਸੱਦਾ ਦੀ ਸੜਕ ਉੱਤੇ ਕੋਈ ਅਣਪਛਾਤਾ ਵਿਅਕਤੀ ਹਜ਼ਾਰਾਂ ਮਰੇ ਹੋਏ ਮੁਰਗ਼ੇ ਸੁੱਟ ਗਿਆ, ਜਿਸ ਨਾਲ ਦੂਰ ਦੂਰ ਤੱਕ ਬਦਬੂ ਫੈਲ ਗਈ, ਜਿਸ ਕਾਰਨ ਬਿਮਾਰੀਆਂ ਦਾ ਖਦਸ਼ਾ ਵੀ ਬਣ ਗਿਆ ਹੈ।
ਇਹ ਮੁਰਗ਼ੇ ਕਿਸੇ ਪੋਲਟਰੀ ਫਾਰਮ ਵਿੱਚ ਹੜ੍ਹਾਂ ਦੀ ਮਾਰ ਜਾਂ ਫਿਰ ਕਿਸੇ ਬਿਮਾਰੀ ਕਾਰਨ ਮਰ ਗਏ ਹਨ ਜੋ ਵਿਕਰੀ ਲਾਇਕ ਨਹੀਂ ਰਹੇ ਅਤੇ ਨੁਕਸਾਨ ਤੋਂ ਦੁਖੀ ਹੋਏ ਪੋਲਟਰੀ ਫਾਰਮ ਮਾਲਕ ਨੇ ਇਨ੍ਹਾਂ ਨੂੰ ਸੜਕ ’ਤੇ ਹੀ ਸੁੱਟ ਦਿੱਤਾ।
Advertisement
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਜਸਪ੍ਰੀਤ ਸਿੰਘ ਨਾਗਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਮਿਲ ਗਈ ਹੈ। ਫ਼ਿਲਹਾਲ ਇਹ ਪਤਾ ਨਹੀਂ ਲਗਾਇਆ ਜਾ ਸਕਿਆ ਕਿ ਕਿਸ ਪੋਲਟਰੀ ਫਾਰਮ ਮਾਲਕ ਨੇ ਇਹ ਹਰਕਤ ਕੀਤੀ ਗਈ ਹੈ ਅਤੇ ਜਾਂਚ ਕਰ ਕੇ ਉਸ ਖ਼ਿਲਾਫ਼ ਨਿਯਮ ਅਨੁਸਾਰ ਕਾਰਵਾਈ ਵੀ ਕੀਤੀ ਜਾਵੇਗੀ। ਫ਼ਿਲਹਾਲ ਮੁਰਗਿਆਂ ਨੂੰ ਸੜਕ ਤੋਂ ਜੇਸੀਬੀ ਅਤੇ ਗੱਡੀ ਭੇਜ ਕੇ ਚੁੱਕਿਆ ਜਾ ਰਿਹਾ ਹੈ ਤਾਂ ਜੋ ਆਲੇ-ਦੁਆਲੇ ਰਹਿਣ ਵਾਲਿਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
Advertisement
Advertisement
×