ਦਸਮੇਸ਼ ਸਕੂਲ ਦੇ ਖਿਡਾਰੀਆਂ ਦਾ ਪੰਜਾਬ ਜ਼ੋਨਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ
ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਅਧੀਨ ਚੱਲਦੇ ਅਦਾਰੇ ਦਸਮੇਸ਼ ਪਬਲਿਕ ਸਕੂਲ ਚੱਕ ਅੱਲਾ ਬਖ਼ਸ਼ ਮੁਕੇਰੀਆਂ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਜ਼ੋਨਲ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਸਕੂਲ ਪ੍ਰਿੰਸੀਪਲ ਸੁਮਨ ਸ਼ੁਕਲਾ ਨੇ ਦੱਸਿਆ ਕਿ ਸਕੂਲ ਦੇ ਅੰਡਰ 14 ਕੈਟਾਗਰੀ ਵਿੱਚੋਂ ਵਾਲੀਬਾਲ (ਲੜਕੇ) ਦੇ ਮੁਕਾਬਲਿਆਂ ਵਿੱਚੋਂ ਸਕੂਲ ਦੇ ਵਿਦਿਆਰਥੀਆਂ ਨੇ ਸੋਨ ਤਗਮੇ, ਬਾਸਕਟਬਾਲ (ਲੜਕੇ) ਵਿੱਚੋਂ ਸਿਲਵਰ ਤਗਮੇ ਅਤੇ ਬੈਡਮਿੰਟਨ (ਲੜਕੀਆਂ) ਵਿੱਚੋਂ ਵੀ ਸਿਲਵਰ ਤਗਮੇ ਜਿੱਤੇ ਹਨ। ਇਸੇ ਤਰ੍ਹਾਂ ਅੰਡਰ 17 ਕੈਟਾਗਰੀ ਵਿੱਚ ਵਾਲੀਬਾਲ (ਲੜਕੇ) ‘ਚੋਂ ਅਤੇ ਬਾਸਕਟਬਾਲ (ਲੜਕੇ) ਵਿਚੋਂ ਸਿਲਵਰ ਤਗਮੇ ਜਿੱਤੇ ਹਨ ਅਤੇ ਬੈਡਮਿੰਟਨ (ਲੜਕੀਆਂ) ਵਿੱਚੋਂ ਵੀ ਸਿਲਵਰ ਤਗਮਾ ਜਿੱਤਿਆ ਹੈ। ਇਸੇ ਤਰ੍ਹਾਂ ਅੰਡਰ 19 ਕੈਟਾਗਰੀ ਵਿੱਚ ਬਾਸਕਟ ਬਾਲ (ਲੜਕੇ ਅਤੇ ਲੜਕੀਆਂ) ਸੋਨ ਤਗਮਾ ਅਤੇ ਬੈਡਮਿੰਟਨ (ਲੜਕੇ ਅਤੇ ਲੜਕੀਆਂ) ਨੇ ਸਿਲਵਰ ਤਗਮਾ ਜਿੱਤਿਆ ਹੈ। ਗੱਤਕਾ ਮੁਕਾਬਲੇ ਵਿੱਚ ਵੱਖ- ਵੱਖ ਕੈਟਾਗਰੀਆ ਅਧੀਨ ਸਿੰਗਲ ਸੋਟੀ ਵਿਅਕਤੀਗਤ, ਸਿੰਗਲ ਸੋਟੀ ਟੀਮ ਅਤੇ ਫਰੀ ਸੋਟੀ ਟੀਮ ਵਿੱਚ ਅੰਡਰ 14 ਅਤੇ ਅੰਡਰ 17 ਅਧੀਨ ਲੜਕਿਆਂ ਨੇ ਸੋਨ ਤਗਮੇ ਜਿੱਤੇ ਹਨ। ਸਕੂਲ ਪ੍ਰਿੰਸੀਪਲ ਸੁਮਨ ਸ਼ੁਕਲਾ ਨੇ ਬੱਚਿਆਂ ਦੀ ਮਿਹਨਤ ਦੇ ਜਜ਼ਬੇ ਨੂੰ ਸਰਾਹਿਆ ਅਤੇ ਟੀਮ ਭਾਵਨਾ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਸਕੂਲ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਅਤੇ ਟਰੱਸਟ ਮੈਂਬਰ ਕੁਲਦੀਪ ਸਿੰਘ ਬਰਿਆਣਾ, ਸੱਤਪਾਲ ਸਿੰਘ, ਹਰਪਾਲ ਸਿੰਘ, ਬਿਕਰਮਜੀਤ ਸਿੰਘ, ਸੁਰਜੀਤ ਸਿੰਘ ਭੱਟੀਆਂ, ਦਵਿੰਦਰ ਸਿੰਘ, ਹਰਿੰਦਰਜੀਤ ਸਿੰਘ ਅਤੇ ਹਰਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।