ਟਰਾਂਸਫਾਰਮਰ ’ਚੋਂ ਤਾਂਬਾ ਚੋਰੀ
ਕਸਬਾ ਭੰਗਾਲਾ ਦੇ ਪਿੰਡ ਮੰਝਪੁਰ ਵਿੱਚ ਚੋਰਾਂ ਨੇ ਖੇਤਾਂ ’ਚ ਲੱਗੇ ਬਿਜਲੀ ਟਰਾਂਸਫਾਰਮਰ ਦਾ ਸਾਮਾਨ ਚੋਰੀ ਕਰ ਲਿਆ। ਕਿਸਾਨ ਦੀ ਸ਼ਿਕਾਇਤ ਉਪਰੰਤ ਭੰਗਾਲਾ ਚੌਕੀ ਦੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਮੀਨ ਮਾਲਕ ਕਸ਼ਮੀਰ ਸਿੰਘ ਨੇ ਦੱਸਿਆ ਕਿ ਬੀਤੇ...
Advertisement
ਕਸਬਾ ਭੰਗਾਲਾ ਦੇ ਪਿੰਡ ਮੰਝਪੁਰ ਵਿੱਚ ਚੋਰਾਂ ਨੇ ਖੇਤਾਂ ’ਚ ਲੱਗੇ ਬਿਜਲੀ ਟਰਾਂਸਫਾਰਮਰ ਦਾ ਸਾਮਾਨ ਚੋਰੀ ਕਰ ਲਿਆ। ਕਿਸਾਨ ਦੀ ਸ਼ਿਕਾਇਤ ਉਪਰੰਤ ਭੰਗਾਲਾ ਚੌਕੀ ਦੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਮੀਨ ਮਾਲਕ ਕਸ਼ਮੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਰਾਤ ਵੇਲੇ ਚੋਰਾਂ ਨੇ ਉਸਦੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰ ਵਿਚਲਾ ਤਾਂਬਾ, ਤੇਲ ਤੇ ਹੋਰ ਸਾਮਾਨ ਚੋਰੀ ਕਰ ਲਿਆ। ਸਮਾਨ ਚੋਰੀ ਕਰ ਉਪਰੰਤ ਚੋਰ ਬਾਕੀ ਬਚਿਆ ਖੋਲ੍ਹ ਖੇਤਾਂ ਵਿੱਚ ਛੱਡ ਕੇ ਫਰਾਰ ਹੋ ਗਏ। ਇਸ ਬਾਰੇ ਜਾਣਕਾਰੀ ਉਨ੍ਹਾਂ ਨੂੰ ਸਵੇਰ ਵੇਲੇ ਖੇਤਾਂ ’ਚ ਜਾਣ ਉਪਰੰਤ ਮਿਲੀ। ਉਨਾਂ ਦੱਸਿਆ ਕਿ ਪੁਲੀਸ ਤੇ ਬਿਜਲੀ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।
Advertisement
Advertisement
×