ਸੀ ਆਈ ਏ ਸਟਾਫ ਮੁਲਾਜ਼ਮਾਂ ’ਤੇ ਹਮਲਾ, ਇੱਕ ਗੰਭੀਰ ਜ਼ਖ਼ਮੀ
ਇਥੋਂ ਦੇ ਸਿਟੀ ਹਾਰਟ ਨਗਰ ਨੇੜੇ ਬੀਤੀ ਦੋ ਪੁਲੀਸ ਮੁਲਾਜ਼ਮਾਂ ’ਤੇ ਹਮਲਾ ਕੀਤਾ ਗਿਆ। ਹਮਲੇ ’ਚ ਪੁਲੀਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਕਾਂਸਟੇਬਲ ਜਤਿੰਦਰ ਸਿੰਘ (ਸੀ ਆਈ ਏ ਸਟਾਫ)...
ਇਥੋਂ ਦੇ ਸਿਟੀ ਹਾਰਟ ਨਗਰ ਨੇੜੇ ਬੀਤੀ ਦੋ ਪੁਲੀਸ ਮੁਲਾਜ਼ਮਾਂ ’ਤੇ ਹਮਲਾ ਕੀਤਾ ਗਿਆ। ਹਮਲੇ ’ਚ ਪੁਲੀਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਕਾਂਸਟੇਬਲ ਜਤਿੰਦਰ ਸਿੰਘ (ਸੀ ਆਈ ਏ ਸਟਾਫ) ਤੇ ਸਬ-ਇੰਸਪੈਕਟਰ ਸ਼ਿਵ ਰਾਜ ਚਾਹਲ, ਈਸਟਵੁੱਡ ’ਚ ਗੋਲੀਬਾਰੀ ਦੀ ਸੂਚਨਾ ਮਿਲਣ ਕਾਰਨ ਮੌਕੇ ’ਤੇ ਜਾ ਰਹੇ ਸਨ। ਇਸ ਦੌਰਾਨ ਕੁਝ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਘੇਰ ਕੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਜਤਿੰਦਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਹਮਲੇ ਦੌਰਾਨ ਐੱਸ ਆਈ ਸ਼ਿਵ ਰਾਜ ਚਾਹਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਸਿਟੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਐੱਫ ਆਈ ਆਰ ਮੁਤਾਬਕ ਹਮਲਾਵਰਾਂ ਦੀ ਅਗਵਾਈ ਗੁਰਪ੍ਰੀਤ ਸਿੰਘ ਉਰਫ ਹੈਪੀ ਕਰ ਰਿਹਾ ਸੀ ਤੇ ਉਸ ਦੇ ਨਾਲ ਛੇ-ਸੱਤ ਹਥਿਆਰਬੰਦ ਵਿਅਕਤੀ ਸਨ।
ਪੁਲੀਸ ਅਨੁਸਾਰ ਇਹ ਹਮਲਾ ਪੁਰਾਣੇ ਪਾਰਕਿੰਗ ਵਿਵਾਦ ਕਾਰਨ ਹੋਇਆ ਜਾਪ ਰਿਹਾ ਹੈ। ਪੁਲੀਸ ਨੇ ਇਸ ਸਬੰਧੀ ਦਰਜ ਕੇਸ ’ਚ ਸਰਕਾਰੀ ਡਿਊਟੀ ’ਚ ਵਿਘਨ ਪਾਉਣ ਤੇ ਹੋਰ ਧਾਰਾਵਾਂ ਸ਼ਾਮਲ ਕੀਤੀਆਂ ਹਨ।
ਮੁਲਜ਼ਮਾਂ ’ਚ ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਭੁਪਿੰਦਰ, ਬਾਬੂ ਤੇ ਦੋ ਅਣਪਛਾਤੇ ਸ਼ਾਮਲ ਹਨ। ਐੱਸ ਐੱਚ ਓ ਸਦਰ ਕ੍ਰਿਪਾਲ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਟੀਮਾਂ ਬਣਾ ਕੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।