ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੁੱਖ ਮੰਤਰੀ ਵੱਲੋਂ ਗੁਰਨੂਰ ਕੌਰ ਤੇ ਅਰਸ਼ੀਆ ਦਾ ਸਨਮਾਨ

ਫਗਵਾੜਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁਹਾਲੀ ਵਿੱਚ ਕਰਵਾਏ ਸਮਾਗਮ ਦੌਰਾਨ ਮਾਂ ਅੰਬੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਭਾਣੋਕੀ (ਫਗਵਾੜਾ) ਦੀ ਵਿਦਿਆਰਥਣ ਗੁਰਨੂਰ ਕੌਰ ਦਾ ਸਨਮਾਨ ਕੀਤਾ। ਪ੍ਰਿੰਸੀਪਲ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ...
ਗੁਰਨੂਰ ਕੌਰ ਤੇ ਅਰਸ਼ੀਆ ਦਾ ਸਨਮਾਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।
Advertisement

ਫਗਵਾੜਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁਹਾਲੀ ਵਿੱਚ ਕਰਵਾਏ ਸਮਾਗਮ ਦੌਰਾਨ ਮਾਂ ਅੰਬੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਭਾਣੋਕੀ (ਫਗਵਾੜਾ) ਦੀ ਵਿਦਿਆਰਥਣ ਗੁਰਨੂਰ ਕੌਰ ਦਾ ਸਨਮਾਨ ਕੀਤਾ। ਪ੍ਰਿੰਸੀਪਲ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਦਸਵੀਂ ਵਿੱਚ 97.07 ਫੀਸਦ ਅੰਕਾਂ ਨਾਲ ਮੈਰਿਟ ਵਿੱਚ ਥਾਂ ਬਣਾਈ ਹੈ। ਸਕੂਲ ਦੇ ਸਰਪ੍ਰਸਤ ਕੇਕੇ ਸਰਦਾਨਾ, ਚੇਅਰਮੈਨ ਨਿਰਮਲ ਸਿੰਘ, ਹਰਭਜਨ ਕੌਰ, ਜਨਰਲ ਸਕੱਤਰ ਅਵਤਾਰ ਸਿੰਘ ਤੇ ਸੌਦਾਗਰ ਸਿੰਘ ਨੇ ਮੁਬਾਰਕਬਾਦ ਦਿੱਤੀ। -ਪੱਤਰ ਪ੍ਰੇਰਕ

ਮੁਕੇਰੀਆਂ: ਇੱਥੋਂ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਮੈਮੋਰੀਅਲ ਸਕੂਲ ਦੀ ਪੰਜਾਬ ਭਰ ਵਿੱਚੋਂ ਪੰਜਵੇਂ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ’ਤੇ ਰਹਿਣ ਵਾਲੀ ਵਿਦਿਆਰਥਣ ਅਰਸ਼ੀਆ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਕੀਤਾ ਗਿਆ। ਇਸ ਵਿੱਚ ਹਰੇਕ ਜ਼ਿਲ੍ਹੇ ਦੇ ਪਹਿਲੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ। ਪ੍ਰਿੰਸੀਪਲ ਡਾ. ਗੁਰਮੀਤ ਕੌਰ ਗਿੱਲ, ਦਸਮੇਸ਼ ਐਜੂਕੇਸ਼ਨਲ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ

Advertisement

ਲੇਖ ਲਿਖਣ ਮੁਕਾਬਲੇ

ਭੋਗਪੁਰ: ਯੂਥ ਫਾਰ ਯੂ ਵੈਲਫੇਅਰ ਅਤੇ ਰਿਸਰਚ ਸੁਸਾਇਟੀ ਗੜ੍ਹੀ- ਬਖ਼ਸ਼ਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਰਾਟ ਸਕੂਲ ਬਿੰਨਪਾਲਕੇ ਵਿੱਚ ਵਾਤਾਵਰਨ ਨੂੰ ਬਚਾਉਣ ਅਤੇ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਨਾ ਕਰਨਾ ’ਤੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਪੱਤਰਕਾਰ ਪਰਮਵੀਰ ਸਿੰਘ ਬਾਠ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਫਲਤਾ ਪ੍ਰਾਪਤ ਕਰਨ ਲਈ ਵਧੀਆ ਕਪੜੇ ਨਹੀਂ ਸਗੋਂ ਵਧੀਆ ਸੋਚ ਦਾ ਧਾਰਨੀ, ਲਗਨ, ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦੀ ਲੋੜ ਹੁੰਦੀ ਹੈ। ਮਾਸਟਰ ਵਿਜੈ ਕੁਮਾਰ ਨੇ ਯੂਥ ਫਾਰ ਯੂ ਵੈਲਫੇਅਰ ਅਤੇ ਰਿਸਰਚ ਸੁਸਾਇਟੀ ਗੜ੍ਹੀ ਬਖ਼ਸ਼ਾ ਬਾਰੇ ਚਾਨਣਾ ਪਾਇਆ। ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ

ਹਵਾਰਾ ਕਮੇਟੀ ਵੱਲੋਂ ਅਖੰਡ ਪਾਠ ਭਲਕ ਤੋਂ

ਅੰਮ੍ਰਿਤਸਰ: ਹਵਾਰਾ ਕਮੇਟੀ ਵੱਲੋਂ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ’ਤੇ ਫੌਜੀ ਹਮਲੇ ਦੇ ਸ਼ਹੀਦਾਂ ਦੀ ਯਾਦ ਵਿੱਚ 30 ਮਈ ਨੂੰ ਗੁਰਦੁਆਰਾ ਬਾਬਾ ਅਟਲ ਰਾਏ ਵਿਖੇ ਅਖੰਡ ਪਾਠ ਆਰੰਭ ਕਰਵਾਏ ਜਾਣਗੇ, ਜਿਨ੍ਹਾਂ ਦੇ ਭੋਗ ਪਹਿਲੀ ਜੂਨ ਨੂੰ ਪੈਣਗੇ। ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸ੍ਰੀ ਅਖੰਡ ਪਾਠ ਦੀ ਆਰੰਭਤਾ 30 ਮਈ ਨੂੰ ਗੁਰਦੁਆਰਾ ਬਾਬਾ ਅਟਲ ਰਾਏ ਵਿਖੇ ਸਵੇਰੇ 9 ਵਜੇ ਹੋਵੇਗੀ ਅਤੇ ਭੋਗ ਪਹਿਲੀ ਜੂਨ ਨੂੰ ਸਵੇਰੇ 7 ਵਜੇ ਪਾਏ ਜਾਣਗੇ। ਇਸ ਮੌਕੇ ਗੁਰਬਾਣੀ ਕੀਰਤਨ ਹੋਵੇਗਾ ਅਤੇ ਸੰਗਤਾਂ ਵੀ ਨਤਮਸਤਕ ਹੋਣਗੀਆਂ। ਉਨ੍ਹਾਂ ਕਿਹਾ ਕਿ ਇਕ ਜੂਨ 1984 ਨੂੰ ਨੀਮ ਫੌਜੀ ਬਲਾਂ ਵੱਲੋਂ ਯੋਜਨਾਬਧ ਢੰਗ ਨਾਲ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ’ਤੇ ਭਾਰੀ ਗੋਲੀਬਾਰੀ ਕੀਤੀ ਗਈ ਸੀ ਜਿਸ ਵਿੱਚ ਕਈ ਸਿੱਖ ਸ਼ਹੀਦ ਹੋਏ ਸਨ। -ਟਨਸ

ਝੋਨੇ ਦੀ ਸਿੱਧੀ ਬਿਜਾਈ ਲਈ ਕੈਂਪ

ਤਰਨ ਤਾਰਨ: ਖੇਤੀਬਾੜੀ ਵਿਭਾਗ ਵਲੋਂ ਇਲਾਕੇ ਦੇ ਪਿੰਡ ਕੱਲ੍ਹਾ ਵਿੱਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵਾਸਤੇ ਪ੍ਰੇਰਿਤ ਕਰਨ ਲਈ ਅੱਜ ਇਕ ‘ਕਿਸਾਨ ਸਿਖਲਾਈ ਕੈਂਪ’ ਲਗਾਇਆ ਗਿਆ ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਕਿਸਾਨਾਂ ਨੇ ਭਾਗ ਲਿਆ| ਮੁੱਖ ਖੇਤੀਬਾੜੀ ਅਧਿਕਾਰੀ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਆਤਮਾ ਸਕੀਮ ਤਹਿਤ ਲਗਾਏ ਇਸ ਕੈਂਪ ਵਿੱਚ ਸ਼ਾਮਲ ਕਿਸਾਨਾਂ ਨਾਲ ਵਿਭਾਗ ਦੇ ਅਧਿਕਾਰੀ ਡਾ. ਨਵਤੇਜ ਸਿੰਘ, ਡਾ. ਯਾਦਵਿੰਦਰ ਸਿੰਘ, ਖੇਤੀਬਾੜੀ ਵਿਸਥਾਰ ਅਧਿਕਾਰੀ ਰੂਪਿੰਦਰਜੀਤ ਸਿੰਘ, ਸਹਾਇਕ ਟੈਕਨੋਲੋਗੀ ਮੈਨਜਰ ਕਮਲਜੀਤ ਕੌਰ ਸਮੇਤ ਹੋਰਨਾਂ ਆਪਣੇ ਵਿਚਾਰ ਸਾਂਝੇ ਕੀਤੇ| ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੇ ਬਦਲ ਵਜੋਂ ਮੱਕੀ ਬੀਜਣ ਦੀ ਅਪੀਲ ਕੀਤੀ। ਮਾਹਿਰਾਂ ਕਿਸਾਨਾਂ ਨੂੰ ਵਰਤੋਂ ਲਈ ਘਰੇਲੂ ਬਗੀਚੀ ਵੱਲ ਵੀ ਆਕਰਸ਼ਿਤ ਕਰਨ ਲਈ ਪ੍ਰੇਰਿਤ ਕੀਤਾ। -ਪੱਤਰ ਪ੍ਰੇਰਕ

ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਸੁਰਜੀਤ

ਹੁਸ਼ਿਆਰਪੁਰ/ਦਸੂਹਾ: ਰਿਜਨਲ ਟਰਾਂਸਪੋਰਟ ਅਫ਼ਸਰ (ਆਰਟੀਓ) ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਲੋਕਾਂ ਦੀ ਸਹੂਲਤ ਲਈ ਹੁਸ਼ਿਆਰਪੁਰ ਅਤੇ ਦਸੂਹਾ ਵਿਖੇ ਦੋ ਡਰਾਈਵਿੰਗ ਟੈਸਟ ਟਰੈਕ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦਸੂਹਾ, ਮੁਕੇਰੀਆਂ ਅਤੇ ਤਲਵਾੜਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਾਇਸੰਸ ਬਣਾਉਣ ਲਈ ਖੇੜਾ ਕੋਟਲੀ ਦਸੂਹਾ ਵਿਖੇ ਸਥਿਤ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਦਸੂਹਾ ਟਰੈਕ, ਜੋ ਤਲਵਾੜਾ, ਮੁਕੇਰੀਆਂ ਅਤੇ ਆਸਪਾਸ ਦੇ ਇਲਾਕਿਆਂ ਦੇ ਲੋਕਾਂ ਲਈ ਵਧੇਰੇ ਸੁਵਿਧਾਜਨਕ ਹੈ ਅਤੇ ਉੱਥੋਂ ਦੀਆਂ ਸਹੂਲਤਾਂ ਵੀ ਹੁਸ਼ਿਆਰਪੁਰ ਟਰੈਕ ਵਾਂਗ ਹੀ ਆਧੁਨਿਕ ਅਤੇ ਭਰੋਸੇਮੰਦ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ 32 ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। -ਪੱਤਰ ਪ੍ਰੇਰਕ

ਉਸਾਰੀ ਕਾਮਿਆਂ ਦੀ ਰਜਿਸਟ੍ਰੇਸ਼ਨ ਲਈ ਕੈਂਪ

ਬਲਾਚੌਰ; ਪੰਜਾਬ ਭਵਨ ਅਤੇ ਹੋਰ ਉਸਾਰੀ ਕਾਮੇ ਭਲਾਈ ਬੋਰਡ ਅਧੀਨ ਉਸਾਰੀ ਨਾਲ ਸਬੰਧਿਤ ਕਾਮਿਆਂ ਦੀ ਰਜਿਸਟ੍ਰੇਸ਼਼ਨ ਕਰਵਾਉਣ ਲਈ ਕਿਰਤ ਵਿਭਾਗ ਬਲਾਚੌਰ ਦੇ ਸਹਿਯੋਗ ਨਾਲ ਕਸਬਾ ਪੋਜੇਵਾਲ ਵਿਖ਼ੇ ਵਿਸ਼ੇਸ਼ ਕੈਂਂਪ ਲਗਾਇਆ ਗਿਆ| ਇਸ ਦੌਰਾਨ ਕਿਰਤ ਇੰਸਪੈਕਟਰ ਹਰਵਿੰਦਰ ਸਿੰਘ, ਨਰਿੰਦਰ ਠਾਕੁਰ, ਅਤੇ ਲਵਲੀ ਕੁਦਲ ਦੇ ਅਧਾਰਿਤ ਕਿਰਤ ਵਿਭਾਗ ਦੀ ਟੀਮ ਨੇ ਕੈਂਂਪ ਚ ਭਾਗ ਲੈਣ ਵਾਲੇ ਰਾਜ ਮਿਸਤਰੀਆਂ, ਮਜ਼ਦੂਰਾਂ ਸਮੇਤ ਉਸਾਰੀ ਨਾਲ ਸਬੰਧਤ ਕਾਮਿਆਂ ਦੀ ਰਜਿਸਟ੍ਰੇਸ਼ਨ ਕਰਨ ਲਈ ਫਾਰਮ ਭਰੇ ਅਤੇ ਵਿਭਾਗ ਵਲੋਂ ਰਜਿਸਟਰਡ ਉਸਾਰੀ ਨਾਲ ਸੰਬਧਤ ਮਜ਼ਦੂਰਾਂ ਦੀ ਭਲਾਈ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ| ਇਸ ਮੌਕੇ ਸੀਟੂ ਦੇ ਸੁਬਾਈ ਪ੍ਰਧਾਨ ਮਹਾਂ ਸਿੰਘ ਰੌੜੀ, ਅੱਛਰ ਸਿੰਘ ਟੋਰੋਵਾਲ, ਅਮਰੀਕ ਸਿੰਘ ਝੰਡੂਪੁਰ, ਧਰਮ ਪਾਲ, ਸੁਭਾਸ਼ ਸੋਨੂ ਪੋਜੇਵਾਲ, ਬਲਵੀਰ ਸਿੰਘ, ਅਮਨ ਹਿਯਾਤਪੁਰ ਰੁੜਕੀ, ਬਲਵੀਰ ਕੁਮਾਰ, ਸੋਹਣ ਸਿੰਘ ਬਾਬਾ, ਸ਼ਿੰਦਾ ਟੋਰੋਵਾਲ ਆਦਿ ਮੌਜੂਦ ਸਨ| -ਪੱਤਰ ਪ੍ਰੇਰਕ

Advertisement