ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੈਂਟਰਲ ਬੈਂਕ ਵੱਲੋਂ ਪਾਰਕਾਂ ਲਈ 23 ਬੈਂਚ ਦਾਨ

ਪੱਤਰ ਪ੍ਰੇਰਕਫਗਵਾੜਾ, 23 ਜੂਨ ਸੈਂਟਰਲ ਬੈਂਕ ਆਫ਼ ਇੰਡੀਆ ਨੇ ਫਗਵਾੜਾ ਸ਼ਹਿਰ ਦੇ ਸੁੰਦਰੀਕਰਨ ਲਈ ਸ਼ਹਿਰ ਦੇ ਪਾਰਕਾਂ ਤੇ ਖੁੱਲ੍ਹੀਆਂ ਥਾਵਾਂ ਲਈ 23 ਬੈਂਚ ਦਾਨ ਨਗਰ ਨਿਗਮ ਨੂੰ ਭੇਟ ਕੀਤੇ। ਇਨ੍ਹਾਂ ਨੂੰ ਅੱਜ ਮੇਅਰ ਰਾਮਪਾਲ ਉੱਪਲ ਤੇ ਨਿਗਮ ਕਮਿਸ਼ਨਰ ਡਾ. ਅਕਸ਼ਿਤਾ...
Advertisement

ਪੱਤਰ ਪ੍ਰੇਰਕਫਗਵਾੜਾ, 23 ਜੂਨ

ਸੈਂਟਰਲ ਬੈਂਕ ਆਫ਼ ਇੰਡੀਆ ਨੇ ਫਗਵਾੜਾ ਸ਼ਹਿਰ ਦੇ ਸੁੰਦਰੀਕਰਨ ਲਈ ਸ਼ਹਿਰ ਦੇ ਪਾਰਕਾਂ ਤੇ ਖੁੱਲ੍ਹੀਆਂ ਥਾਵਾਂ ਲਈ 23 ਬੈਂਚ ਦਾਨ ਨਗਰ ਨਿਗਮ ਨੂੰ ਭੇਟ ਕੀਤੇ। ਇਨ੍ਹਾਂ ਨੂੰ ਅੱਜ ਮੇਅਰ ਰਾਮਪਾਲ ਉੱਪਲ ਤੇ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਸੈਂਟਰਲ ਬੈਂਕ ਆਫ਼ ਇੰਡੀਆ ਦੁਆਰਾ ਕੀਤੇ ਗਏ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਾਰਪੋਰੇਟ ਸੰਸਥਾਵਾਂ ਨਾਲ ਅਜਿਹੀਆਂ ਭਾਈਵਾਲੀ ਨਾਗਰਿਕ ਸਹੂਲਤਾਂ ਨੂੰ ਬਿਹਤਰ ਬਣਾਉਣ ਤੇ ਸ਼ਹਿਰ ਨਿਵਾਸੀਆਂ ਦੇ ਜੀਵਨ ਦੀ ਗੁਣਵੱਤਾ ਨੂੰ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਹੋਰ ਸੰਸਥਾਵਾਂ ਨੂੰ ਅੱਗੇ ਆਉਣ ਤੇ ਫਗਵਾੜਾ ਦੇ ਸੰਪੂਰਨ ਵਿਕਾਸ ’ਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ।

Advertisement

ਸੈਂਟਰਲ ਬੈਂਕ ਆਫ਼ ਇੰਡੀਆ ਦੇ ਖੇਤਰੀ ਮੁਖੀ ਰਾਹੁਲ ਸਕਸੈਨਾ ਨੇ ਕਿਹਾ ਕਿ ਜ਼ਿੰਮੇਵਾਰ ਕਾਰਪੋਰੇਟ ਨਾਗਰਿਕ ਹੋਣ ਦੇ ਨਾਤੇ ਸਮਾਜਿਕ ਕਾਰਜਾਂ ’ਚ ਯੋਗਦਾਨ ਜ਼ਰੂਰੀ ਹੈ। ਇਸ ਮੌਕੇ ਵੀ.ਕੇ. ਸਾਰੰਗਲ, ਮੁੱਖ ਪ੍ਰਬੰਧਕ; ਜੀ.ਐਸ. ਪੰਨੂ, ਸ਼ਾਖਾ ਮੁਖੀ ਅਤੇ ਅੰਕੁਰ ਮਹਾਜਨ, ਮਾਰਕੀਟਿੰਗ ਮੈਨੇਜਰ, ਸੈਂਟਰਲ ਬੈਂਕ ਆਫ਼ ਇੰਡੀਆ ਅਤੇ ਵਿਨਾਇਕ ਕੁਮਾਰ, ਡੀਸੀਐਫਏ ਨਗਰ ਨਿਗਮ ਫਗਵਾੜਾ ਮੌਜੂਦ ਸਨ।

Advertisement