ਸੀਬੀਐੱਸਈ ਦੇ ਦਸਵੀਂ ਤੇ 12ਵੀਂ ਦੇ ਨਤੀਜੇ ਸ਼ਾਨਦਾਰ
ਪੱਤਰ ਪ੍ਰੇਰਕ
ਧਾਰੀਵਾਲ, 14 ਮਈ
ਸੀ.ਬੀ.ਐਸ.ਈ ਵਲੋਂ ਐਲਾਨੇ ਨਤੀਜਿਆਂ ਵਿੱਚ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਕਾਰਡਤੋੜ ਰਿਹਾ। ਸਕੂਲ ਦੇ 10 ਵਿਦਿਆਰਥੀਆਂ 90 ਫੀਸਦ ਤੋਂ ਉੱਪਰ, 32 ਵਿਦਿਆਰਥੀਆਂ 80 ਫੀਸਦ ਤੋਂ ਉੱਪਰ ਅਤੇ ਬਾਕੀ ਵਿਦਿਆਰਥੀਆਂ ਨੇ 70 ਫੀਸਦ ਤੋਂ ਵੱਧ ਅੰਕ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਮਾਣ ਵਧਾਇਆ ਹੈ। ਸਕੂਲ ਦੇ ਪ੍ਰਿੰਸੀਪਲ ਐੱਸਬੀ ਨਾਯਰ ਅਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਦੱਸਿਆ ਕਿ ਆਰਟਸ ਗਰੁੱਪ ਵਿੱਚ ਵਿਦਿਆਰਥਣ ਪੁਨੀਤ ਕੌਰ ਨੇ 98 ਫੀਸਦ ਅੰਕਾਂ ਨਾਲ ਪਹਿਲਾ, ਮਹਿਕਪ੍ਰੀਤ ਕੌਰ, ਕੋਮਲਪ੍ਰੀਤ ਕੌਰ ਨੇ (96 ਫੀਸਦ) ਦੂਸਰਾ ਅਤੇ ਮੁਸ਼ਕਾਨਪ੍ਰੀਤ ਕੌਰ (92.4 ਫੀਸਦ) ਨੇ ਤੀਸਰਾ ਸਥਾਨ ਹਾਸਲ ਕੀਤਾ। ਕਾਮਰਸ ਵਿੱਚੋਂ ਨਵਨੀਤ ਕੌਰ (92.2 ਫੀਸਦ) ਪਹਿਲਾ ਸਥਾਨ, ਗੁਰਸ਼ਾਨ ਸਿੰਘ (91.2 ਫੀਸਦ) ਦੂਸਰਾ ਅਤੇ ਮਹਿਕਦੀਪ ਕੌਰ (90 ਫੀਸਦ) ਤੀਸਰਾ ਸਥਾਨ। ਨਾਨ-ਮੈਡੀਕਲ ’ਚੋਂ ਜਪਮਨਜੋਤ ਕੌਰ ਤੇ ਪ੍ਰਿਤਪਾਲ ਸਿੰਘ (88.8 ਫੀਸਦ) ਪਹਿਲੇ ਸਥਾਨ ’ਤੇ ਰਹੇ।
ਫਿਲੌਰ (ਪੱਤਰ ਪ੍ਰੇਰਕ): ਸਥਾਨਕ ਮਹਾਰਾਜਾ ਰਣਜੀਤ ਸਿੰਘ ਪੁਲੀਸ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਦਸਵੀਂ ਜਮਾਤ ਦੀ ਮਨਪ੍ਰੀਤ ਕੌਰ ਨੇ 94.6 ਫੀਸਦ ਅੰਕਾਂ ਨਾਲ ਪਹਿਲਾ, ਸ਼ਰਨਦੀਪ ਕੌਰ ਨੇ (90.6 ਫੀਸਦ) ਦੂਜਾ ਤੇ ਰਾਧਿਕਾ ਮਹੇ ਨੇ (88 ਫੀਸਦ) ਤੀਜਾ ਸਥਾਨ ਹਾਸਲ ਕੀਤਾ। 12ਵੀਂ ਦੇ ਕਾਮਰਸ ਵਿੱਚ ਪ੍ਰੀਆ ਨੇ 92.2 ਫੀਸਦ ਅੰਕਾਂ ਨਾਲ ਪਹਿਲਾ, ਸਕਸ਼ਮ ਗੋਇਲ ਨੇ (91.2 ਫੀਸਦ) ਦੂਜਾ ਅਤੇ ਸਿਮਰਨਜੀਤ ਕੌਰ (90.6 ਫੀਸਦ) ਨੇ ਤੀਜਾ ਸਥਾਨ ਹਾਸਲ ਕੀਤਾ। ਸਾਇੰਸ ਵਿੱਚ ਪ੍ਰਦੀਪ ਸਿੰਘ (86 ਫੀਸਦ), ਨਿਧੀ (85.8 ਫੀਸਦ) ਅਤੇ ਹਰਸ਼ਿਤਾ (80.6 ਫੀਸਦ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਅੰਮ੍ਰਿਤਾ ਕੁਮਾਰ ਨੇ ਵਧਾਈ ਦਿੱਤੀ।
ਫਗਵਾੜਾ (ਪੱਤਰ ਪ੍ਰੇਰਕ): ਸੀਬੀਐੱਸਈ ਦੇ 10ਵੀਂ ਦੇ ਨਤੀਜਿਆਂ ’ਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਜੋਰਾਵਰ ਸਿੰਘ ਨੇ ਦੱਸਿਆ ਕਿ ਰਿਆ ਗੁਪਤਾ ਨੇ 98.4 ਫ਼ੀਸਦ ਅੰਕਾਂ ਨਾਲ ਪਹਿਲਾ, ਮੌਲੀ ਗੁਪਤਾ ਤੇ ਸੁਖਜੋਤ ਕੌਰ ਨੇ (98 ਫ਼ੀਸਦ) ਦੂਸਰਾ, ਖੁਸ਼ੀ ਗਰਗ, ਅਯਾਨ ਦੁੱਗਲ, ਗੁਰਸਿਮਰਿਤ ਕੌਰ ਨੇ (97.8 ਫ਼ੀਸਦ) ਨੇ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਚੇਅਰਪਰਸਨ ਜਸਬੀਰ ਬਾਸੀ ਨੇ ਵਿਦਿਆਰਥੀਆਂ, ਮਾਤਾ-ਪਿਤਾ ਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ।
ਸ਼ਾਹਕੋਟ (ਪੱਤਰ ਪ੍ਰੇਰਕ): ਸਟੇਟ ਪਬਲਿਕ ਸਕੂਲ ਸ਼ਾਹਕੋਟ ਦੇ ਪ੍ਰਿੰਸੀਪਲ ਲਕੰਵਰ ਨੀਲ ਕਮਲ ਨੇ ਦੱਸਿਆ ਕਿ ਬਾਰ੍ਹਵੀਂ ਦੀ ਮੈਡੀਕਲ ਤੇ ਨਾਨ-ਮੈਡੀਕਲ ਸਟਰੀਮ ’ਚ ਪਵਨਦੀਪ ਕੌਰ ਨੇ 96.02 ਫੀਸਦ ਅੰਕਾਂ ਨਾਲ ਪਹਿਲਾ, ਸਮਸ਼ੇਰ ਸਿੰਘ ਨੇ (95.02 ਫੀਸਦ) ਦੂਜਾ, ਇੰਦਰਪ੍ਰੀਤ ਕੌਰ ਹੁੰਦਲ ਨੇ (95 ਫੀਸਦ) ਤੀਜਾ, ਕਾਮਰਸ ’ਚ ਲੋਕੇਸ਼ ਮਿੱਤਲ ਤੇ ਹਰਪ੍ਰਿੰਸ ਸਿੰਘ ਨੇ 96.04 ਫੀਸਦ ਅੰਕਾਂ ਨਾਲ ਪਹਿਲਾ, ਰਚਿਤ ਗੁਪਤਾ ਤੇ ਆਕਰਸ਼ ਗੁਪਤਾ ਨੇ (92.02 ਫੀਸਦ) ਦੂਜਾ ਪ੍ਰਾਪਤ ਕੀਤਾ। ਨਵਜੋਤ ਸਿੰਘ ਨੇ ਪੰਜਾਬੀ ਵਿਸ਼ੇ ਦੇ 100 ਅੰਕਾਂ ਵਿੱਚੋਂ 100 ਅੰਕ ਹਾਸਲ ਕੀਤੇ। ਪ੍ਰਿੰਸੀਪਲ ਨੇ ਦੱਸਿਆ ਕਿ ਦਸਵੀਂ ’ਚ ਉਨ੍ਹਾਂ ਦੇ ਸਕੂਲ ਦੇ 73 ਵਿਦਿਆਰਥੀਆਂ ਨੇ 90 ਫੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ। ਧਰੁਵੀ ਨੇ 97.06 ਫੀਸਦ, ਹਰਲੀਨ ਕੌਰ ਨੇ (96 ਫੀਸਦ) ਅਤੇ ਪੁਨੀਤ ਕੌਰ ਨੇ (94.02 ਫੀਸਦ) ਅੰਕ ਹਾਸਲ ਕੀਤੇ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਤੇ ਮੀਤ ਪ੍ਰਧਾਨ ਡਾ. ਗਗਨਦੀਪ ਕੌਰ ਨੇ ਵਧਾਈ ਦਿੱਤੀ।
ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ): ਬ੍ਰਿਟਿਸ਼ ਵਿਕਟੋਰੀਆ ਸਕੂਲ ਦੇ ਵਿਦਿਆਰਥੀਆਂ ਦਾ ਦਸਵੀਂ ਸੀਬੀਐੱਸਈ ਦਾ ਨਤੀਜਾ ਸੌ ਫੀਸਦ ਰਿਹਾ। ਸਕੂਲ ਦੀ ਵਿਦਿਆਰਥਣ ਨਵਰੀਤ ਕੌਰ ਨੇ ਪਹਿਲਾ ਸਥਾਨ, ਜਸ਼ਨਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਜਸਰੂਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਰਾਧਿਕਾ ਅਰੋੜਾ, ਸੰਸਥਾ ਦੇ ਚੇਅਰਮੈਨ ਛਿੰਦਰਪਾਲ ਸਿੰਘ, ਪ੍ਰਧਾਨ ਅਰਸ਼ਦੀਪ ਸਿੰਘ, ਮੈਨੇਜਿੰਗ ਡਾਇਰੈਕਟਰ ਸਾਹਿਲ ਪੱਬੀ ਨੇ ਵਿਦਿਆਰਥੀਆਂ ਦਾ ਸਨਮਾਨ ਕੀਤਾ।
ਗੜ੍ਹਸ਼ੰਕਰ (ਪੱਤਰ ਪ੍ਰੇਰਕ): ਸੀਬੀਐੱਸਈ ਦੇ ਦਸਵੀਂ ਦੇ ਨਤੀਜਿਆਂ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ (ਮਾਹਿਲਪੁਰ) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਦੱਸਿਆ ਕਿ ਪ੍ਰਭਅੰਸ਼ ਸਿੰਘ ਨੇ 92 ਫੀਸਦ, ਪ੍ਰਭਜੋਤ ਕੌਰ ਨੇ 91 ਫੀਸਦ, ਜਸਮੀਨ ਕੌਰ ਨੇ 90 ਫੀਸਦ ਅਤੇ ਵਿਸ਼ਾਲ ਸਿੰਘ ਨੇ 88 ਫੀਸਦ ਅੰਕ ਪ੍ਰਾਪਤ ਕੀਤੇ, ਪ੍ਰੀਖਿਆ ਵਿੱਚ ਬੈਠਣ ਵਾਲੇ 65 ਵਿਦਿਆਰਥੀਆਂ ਵਿੱਚੋਂ 20 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ।
ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਸਥਾਨਕ ਸੈਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੀ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਦਸਵੀਂ ਵਿੱਚ ਤਾਜਬੀਰ ਸਿੰਘ ਨੇ 94.6 ਫੀਸਦ, ਮਨਵੀਰ ਸਿੰਘ ਨੇ 94.04 ਫੀਸਦ ਅਤੇ ਮਹਿਕਪ੍ਰੀਤ ਸਿੰਘ ਨੇ 92.8 ਫੀਸਦ ਅੰਕ ਹਾਸਲ ਕੀਤੇ। ਇਸੇ ਤਰ੍ਹਾਂ ਬਾਰ੍ਹਵੀਂ ਵਿੱਚ, ਅਕਾਂਕਸ਼ਾ ਮਹਾਜਨ ਨੇ 94.4 ਫੀਸਦ, ਰਿਪਨ ਦੀਪ ਕੌਰ ਨੇ 92.8 ਫੀਸਦ ਅਤੇ ਹਰਮੀਨ ਗਿੱਲ, ਰਪਲ ਸਿੰਘ ਨੇ 89.4 ਫੀਸਦ ਅੰਕ ਪ੍ਰਾਪਤ ਕੀਤੇ।