ਨਕਦੀ ਤੇ ਸੋਨੇ ਦੀਆਂ ਵਾਲੀਆਂ ਚੋਰੀ
ਨੇੜਲੇ ਪਿੰਡ ਬੋਪਾਰਾਏ ’ਚ ਇਕੋ ਰਾਤ ਵਿਚ ਅੱਧੀ ਦਰਜਨ ਚੋਰਾਂ ਦੇ ਗਰੋਹ ਨੇ ਇਕ ਮਕਾਨ ’ਚੋਂ ਨਕਦੀ ਤੇ ਸੋਨਾ ਵੀ ਚੋਰੀ ਕਰ ਲਿਆ ਤੇ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਬਾਰੇ ਥਾਣਾ ਗੁਰਾਇਆ ਦੀ ਪੁਲੀਸ ਨੂੰ ਸ਼ਿਕਾਇਤ...
Advertisement
ਨੇੜਲੇ ਪਿੰਡ ਬੋਪਾਰਾਏ ’ਚ ਇਕੋ ਰਾਤ ਵਿਚ ਅੱਧੀ ਦਰਜਨ ਚੋਰਾਂ ਦੇ ਗਰੋਹ ਨੇ ਇਕ ਮਕਾਨ ’ਚੋਂ ਨਕਦੀ ਤੇ ਸੋਨਾ ਵੀ ਚੋਰੀ ਕਰ ਲਿਆ ਤੇ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਬਾਰੇ ਥਾਣਾ ਗੁਰਾਇਆ ਦੀ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ, ਜਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਕਾਨ ਮਾਲਕ ਸ਼ਰਨਾ ਰਾਮ ਨੇ ਦੱਸਿਆ ਕਿ ਰਾਤ ਸਮੇਂ ਚੋਰਾਂ ਨੇ ਘਰ ਵੜ ਕੇ ਭੰਨਤੋੜ ਕੀਤੀ ਤੇ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਚੋਰ ਉਨ੍ਹਾਂ ਦਾ ਟਰੰਕ ਹੀ ਚੋਰੀ ਕਰ ਕੇ ਲੈ ਗਏ। ਉਨ੍ਹਾਂ ਨੇ ਜਦੋਂ ਸਵੇਰੇ ਉਨ੍ਹਾਂ ਦੇਖਿਆ ਤਾਂ ਨਹਿਰ ਨੇੜੇ ਟਰੰਕ ਸੁੱਟਿਆ ਹੋਇਆ ਸੀ, ਜਿਸ ’ਚੋਂ ਚੋਰ 18,000 ਨਕਦੀ ਤੇ ਅੱਧਾ ਤੋਲੇ ਸੋਨੇ ਦੀਆਂ ਵਾਲੀਆਂ ਚੋਰੀ ਕਰ ਕੇ ਲੈ ਗਏ ਸਨ।
Advertisement
Advertisement
×