ਹਮਲੇ ਦੇ ਦੋਸ਼ ਹੇਠ ਅੱਧੀ ਦਰਜਨ ਤੋਂ ਵੱਧ ਖਿਲਾਫ਼ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ ਕਪੂਰਥਲਾ, 5 ਜੂਨ ਅਦਾਲਤ ਦੀ ਪਾਰਕਿੰਗ ’ਚ ਹਮਲਾ ਕਰ ਕੇ ਗੱਡੀ ਦੀ ਭੰਨਤੋੜ ਕਰਨ, ਧਮਕੀਆਂ ਦੇਣ ਦੇ ਸਬੰਧ ’ਚ ਸੁਲਤਾਨਪੁਰ ਲੋਧੀ ਪੁਲੀਸ ਨੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਕਸ਼ਿਸ਼ ਸ਼ਰਮਾ ਨੇ...
Advertisement
ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 5 ਜੂਨ
Advertisement
ਅਦਾਲਤ ਦੀ ਪਾਰਕਿੰਗ ’ਚ ਹਮਲਾ ਕਰ ਕੇ ਗੱਡੀ ਦੀ ਭੰਨਤੋੜ ਕਰਨ, ਧਮਕੀਆਂ ਦੇਣ ਦੇ ਸਬੰਧ ’ਚ ਸੁਲਤਾਨਪੁਰ ਲੋਧੀ ਪੁਲੀਸ ਨੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਕਸ਼ਿਸ਼ ਸ਼ਰਮਾ ਨੇ ਪੁਲੀਸ ਨੂੰ ਦੱਸਿਆ ਕਿ 2023 ’ਚ ਉਸ ਦਾ ਤੇ ਅਕਾਸ਼ਦੀਪ ਨਾਲ ਰੋਹਿਨ ਹੰਸ ਦਾ ਝਗੜਾ ਹੋਇਆ ਸੀ। ਉਹ ਇਸੇ ਕੇਸ ਦੇ ਸਬੰਧ ’ਚ ਅਦਾਲਤ ਆਇਆ ਤਾਂ ਦੂਜੀ ਧਿਰ ਨੇ ਆਪਣੇ ਸਾਥੀ ਬੁਲਾ ਕੇ ਪਾਰਕਿੰਗ ’ਚ ਰਾਜ਼ੀਨਾਮਾ ਕਰਨ ਲਈ ਧਮਕੀਆਂ ਦਿੱਤੀਆਂ। ਇਸ ਦੌਰਾਨ ਉਹ ਜਦੋਂ ਕਾਰ ’ਚ ਬੈਠਣ ਲੱਗੇ ਤਾਂ ਦੂਜੀ ਧਿਰ ਨੇ ਹਮਲਾ ਕਰ ਦਿੱਤਾ। ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਤੇ ਮੋਬਾਈਲ ਤੇ ਸੋਨੇ ਦੀ ਚੇਨ ਝਪਟ ਲਈ। ਪੁਲੀਸ ਨੇ ਰੋਹਿਨ ਹੰਸ, ਸੁਪਨਾ ਸੰਧੂ, ਰੌਬਿਨ ਲਹੌਰੀਆ, ਰੋਹਿਨ ਕੁਮਾਰ, ਪਵਨਦੀਪ ਸਿੰਘ, ਕਰਨ, ਲਵਪ੍ਰੀਤ ਸਿੰਘ, ਰਣਜੀਤ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
×