ਵਾਹਨ ਦੀ ਟੱਕਰ ਕਾਰਨ ਹੋਈ ਮੌਤ ਸਬੰਧੀ ਸਤਨਾਮਪੁਰਾ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਲਜੀਤ ਰਾਏ ਵਾਸੀ ਪਿੰਡ ਨੱਥੇਵਾਲ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਚਾਚੇ ਦੇ ਲੜਕੇ ਅੰਮ੍ਰਿਤਪਾਲ ਵਾਸੀ ਨੱਥੇਵਾਲ ਨਾਲ ਫਗਵਾੜਾ ਤੋਂ ਆਪਣੇ ਪਿੰਡ ਨੱਥੇਵਾਲੀ ਮੋਟਰਸਾਈਕਲ ’ਤੇ ਜਾ ਰਿਹਾ ਸੀ। ਜਦੋਂ ਉਹ ਫਲਾਈਓਵਰ ਸਤਨਾਮਪੁਰਾ ’ਤੇ ਜਾ ਰਹੇ ਸੀ ਤਾਂ ਉਨ੍ਹਾਂ ਨਾਲ ਟਰੱਕ ਵੀ ਜਾ ਰਿਹਾ ਸੀ ਤੇ ਸਾਹਮਣੇ ਤੋਂ ਇੱਕ ਗਲਤ ਸਾਈਡ ਤੋਂ ਆ ਰਹੀ ਸਕੂਟਰੀ ਐਕਟਿਵਾ ਨੰਬਰੀ ਨੇ ਉਨ੍ਹਾਂ ਨਾਲ ਟੱਕਰ ਮਾਰੀ ਜਿਸ ਨਾਲ ਉਹ ਡਿੱਗ ਪਏ ਤੇ ਅੰਮ੍ਰਿਤਪਾਲ ਦੇ ਉਪਰੋਂ ਦੀ ਟਰੱਕ ਲੰਘ ਲਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋਈ। ਇਸ ਸਬੰਧ ’ਚ ਪੁਲੀਸ ਨੇ ਅਣਪਛਾਤੇ ਨੌਜਵਾਨ ਖਿਲਾਫ਼ ਕੇਸ ਦਰਜ ਕੀਤਾ ਹੈ।