ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ
ਪੱਤਰ ਪ੍ਰੇਰਕ ਪਠਾਨਕੋਟ, 2 ਜਨਵਰੀ ਧਾਰਕਲਾਂ ਪੁਲੀਸ ਨੇ ਪਿੰਡ ਕੂਈ ਵਾਸੀ ਸੁਦੇਸ਼ ਕੁਮਾਰ ਦੀ ਸ਼ਿਕਾਇਤ ’ਤੇ ਇੱਕ ਵਿਅਕਤੀ ਖਿਲਾਫ਼ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਏਐੱਸਆਈ ਬਲਕਾਰ ਸਿੰਘ ਨੇ ਦੱਸਿਆ ਕਿ ਸੁਦੇਸ਼ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ...
Advertisement
ਪੱਤਰ ਪ੍ਰੇਰਕ
ਪਠਾਨਕੋਟ, 2 ਜਨਵਰੀ
Advertisement
ਧਾਰਕਲਾਂ ਪੁਲੀਸ ਨੇ ਪਿੰਡ ਕੂਈ ਵਾਸੀ ਸੁਦੇਸ਼ ਕੁਮਾਰ ਦੀ ਸ਼ਿਕਾਇਤ ’ਤੇ ਇੱਕ ਵਿਅਕਤੀ ਖਿਲਾਫ਼ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਏਐੱਸਆਈ ਬਲਕਾਰ ਸਿੰਘ ਨੇ ਦੱਸਿਆ ਕਿ ਸੁਦੇਸ਼ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੇ ਪਿੰਡ ਦੇ ਦੀਪਕ ਰਾਜ ਨੇ ਉਸ ਨੂੰ ਸ਼ੇਅਰ ਮਾਰਕੀਟ ਵਿੱਚ ਪੈਸੇ ਲਗਾਉਣ ਦਾ ਲਾਲਚ ਦੇ ਕੇ ਉਕਸਾਇਆ। ਉਸ ਨੇ ਦੀਪਕ ਰਾਜ ਨੂੰ ਲਗਭਗ 20 ਲੱਖ ਰੁਪਏ ਲਗਾਉਣ ਦੀ ਗੱਲ ਕੀਤੀ। ਉਸ ਨੇ ਦੋਸ਼ ਲਾਇਆ ਕਿ ਮੁਲਜ਼ਮ ਉਸ ਦੇ ਖਾਤੇ ਵਿੱਚੋਂ 20 ਲੱਖ ਰੁਪਏ ਲੈ ਚੁੱਕਾ ਹੈ ਪਰ ਇਹ ਸਾਰੇ ਉਸ ਨੇ ਖ਼ੁਦ ਹੀ ਵਰਤ ਲਏ ਤੇ ਹੁਣ ਵਾਪਸ ਨਹੀਂ ਕਰ ਰਿਹਾ।
Advertisement