ਨਕਲੀ ਦਵਾਈ ਬਣਾਉਣ ਦੇ ਮਾਮਲੇ ’ਚ ਕੇਸ ਦਰਜ
ਇੱਥੇ ਨੇੜਲੇ ਸਰਹੱਦੀ ਕਸਬਾ ਸੰਸਾਰਪੁਰ ਟੈਰਸ ਵਿੱਚ ਹਿਮਾਚਲ ਪ੍ਰਦੇਸ਼ ਪੁਲੀਸ ਨੇ ਕਾਪੀਰਾਈਟ ਦੀ ਉਲੰਘਣਾ ਕਰਨ ਅਤੇ ਨਕਲੀ ਦਵਾਈ ਬਣਾਉਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਸਨਅਤੀ ਕਸਬਾ ਸੰਸਾਰਪੁਰ ਟੈਰਸ ਪੁਲੀਸ ਨੇ ‘ਕਾਮਰਾਜ ਕੈਪਸੂਲ’ ਟਰੇਡਮਾਰਕ ਨਾਮਕ ਕੰਪਨੀ ਦੀ ਲਿਖਤੀ ਸ਼ਿਕਾਇਤ...
Advertisement
ਇੱਥੇ ਨੇੜਲੇ ਸਰਹੱਦੀ ਕਸਬਾ ਸੰਸਾਰਪੁਰ ਟੈਰਸ ਵਿੱਚ ਹਿਮਾਚਲ ਪ੍ਰਦੇਸ਼ ਪੁਲੀਸ ਨੇ ਕਾਪੀਰਾਈਟ ਦੀ ਉਲੰਘਣਾ ਕਰਨ ਅਤੇ ਨਕਲੀ ਦਵਾਈ ਬਣਾਉਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਸਨਅਤੀ ਕਸਬਾ ਸੰਸਾਰਪੁਰ ਟੈਰਸ ਪੁਲੀਸ ਨੇ ‘ਕਾਮਰਾਜ ਕੈਪਸੂਲ’ ਟਰੇਡਮਾਰਕ ਨਾਮਕ ਕੰਪਨੀ ਦੀ ਲਿਖਤੀ ਸ਼ਿਕਾਇਤ ’ਤੇ ਇਹ ਕੇਸ ਦਰਜ ਕੀਤਾ ਹੈ। ਜ਼ਿਲ੍ਹਾ ਪੁਲੀਸ ਦੇਹਰਾ ਮੁਖੀ ਮਯੰਕ ਚੌਧਰੀ ਦੀ ਅਗਵਾਈ ਹੇਠ ਸਥਾਨਕ ਪੁਲੀਸ ਨੇ ਸੰਸਾਰਪੁਰ ਟੈਰਸ ਸਥਿਤ ਮੈਸਰਜ਼ ਕੁਰੈਕਸ ਫਾਰਮਾ ਨਾਮਕ ਕੰਪਨੀ ’ਤੇ ਛਾਪੇ ਮਾਰਿਆ ਅਤੇ ਦਵਾਈ ਬਣਾਉਣ ’ਚ ਵਰਤੀ ਜਾਂਦੀ ਸਮੱਗਰੀ ਜ਼ਬਤ ਕੀਤੀ। ਪੁਲੀਸ ਨੇ ਮੈਸਰਜ਼ ਕੁਰੈਕਸ ਫਾਰਮਾ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਖ਼ੇਤਰ ’ਚ ਨਸ਼ਾ ਤਸਕਰੀ ਅਤੇ ਨਸ਼ਾਖੋਰੀ ਨੂੰ ਰੋਕਣ ਲਈ ਪੁਲੀਸ ਯਤਨਸ਼ੀਲ ਹੈ।
Advertisement
Advertisement