ਦੁਕਾਨ ’ਚੋਂ ਪੈਸੇ ਚੋਰੀ ਕਰਨ ਅਤੇ ਦੁਕਾਨਦਾਰ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਸਤਨਾਮਪੁਰਾ ਪੁਲੀਸ ਨੇ ਇੱਕ ਵਿਅਕਤੀ ਖ਼ਿਲਾਫ਼ ਧਾਰਾ 115(2), 303(2) ਬੀ ਐੱਨ ਐੱਸ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸਤਪਾਲ ਵਾਸੀ ਪ੍ਰੀਤ ਨਗਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਮੁਹੱਲਾ ਕੋਟਰਾਣੀ ਭਾਣੋਕੀ ਰੋਡ ’ਤੇ ਐੱਸ.ਪੀ. ਕਮਿਊਨੀਕੇਸ਼ਨ ਦੀ ਦੁਕਾਨ ਹੈ। 20 ਅਕਤੂਬਰ ਨੂੰ ਉਸ ਦੀ ਦੁਕਾਨ ’ਤੇ ਇੱਕ ਵਿਅਕਤੀ ਸਾਮਾਨ ਖਰੀਦਣ ਲਈ ਆਇਆ ਅਤੇ ਖਰੀਦ ਕੇ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਜਦੋਂ ਉਸ ਨੇ ਗੱਲਾ ਚੈੱਕ ਕੀਤਾ ਤਾਂ ਉਸ ’ਚੋਂ 50 ਹਜ਼ਾਰ ਰੁਪਏ ਗਾਇਬ ਸਨ ਤੇ ਉਸ ਨੇ ਤੁਰੰਤ ਐਕਟਿਵਾ ’ਤੇ ਉਸ ਦਾ ਪਿੱਛਾ ਕੀਤਾ ਤੇ ਉਕਤ ਵਿਅਕਤੀ ਨੇ ਉਸ ਦੀ ਕੁੱਟਮਾਰ ਕੀਤੀ। ਜਿਸ ਸਬੰਧ ’ਚ ਪੁਲੀਸ ਨੇ ਬੱਬੂ ਵਾਸੀ ਗਲੀ ਨੰਬਰ 7 ਮੁਹੱਲਾ ਭਗਤਪੁਰਾ ਖਿਲਾਫ਼ ਕੇਸ ਦਰਜ ਕੀਤਾ ਹੈ।