ਸਿਟੀ ਪੁਲੀਸ ਨੇ ਲੁੱਟ-ਖੋਹ ਕਰਨ ਵਾਲੇ ਦੋ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਇੱਕ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਚਓ ਸਿਟੀ ਊਸ਼ਾ ਰਾਣੀ ਨੇ ਦੱਸਿਆ ਕਿ ਲਛਮੀ ਪਤਨੀ ਜੋਗਿੰਦਰਪਾਲ ਵਾਸੀ ਸ਼ਾਮ ਨਗਰ ਕੋਲੋਂ ਸ਼ਿਵਪੁਰੀ ਰੋਡ ਸਰਤਾਜ ਸਕੂਲ ਨੇੜਿਓਂ ਇੱਕ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਪਰਸ ਖੋਹ ਕੇ ਫ਼ਰਾਰ ਹੋ ਗਏ ਸਨ, ਜਿਸ ’ਚ ਕਰੀਬ 10 ਹਜ਼ਾਰ ਰੁਪਏ ਸੀ। ਪੁਲੀਸ ਨੇ ਜਾਂਚ ਪੜਤਾਲ ਉਪਰੰਤ ਬ੍ਰਿਜ ਮੋਹਣ ਤਿਵਾਰੀ ਉਰਫ਼ ਲੱਛਾ ਵਾਸੀ ਚਾਚੋਕੀ ਤੇ ਮਨਦੀਪ ਸਿੰਘ ਉਰਫ਼ ਰਿੰਕੂ ਵਾਸੀ ਚਾਚੋਕੀ ਖਿਲਾਫ਼ ਕੇਸ ਦਰਜ ਕਰਕੇ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।