ਪੱਤਰ ਪ੍ਰੇਰਕਤਰਨ ਤਾਰਨ, 25 ਜਨਵਰੀਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਪੰਜ ਦਿਨ ਪਹਿਲਾਂ ਸੈਰ ਕਰਦੇ ਸਤਪਾਲ ਸਿੰਘ ’ਤੇ ਗੋਲੀ ਚਲਾਉਣ ਦੇ ਦੋਸ਼ ਹੇਠ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਸ਼ਿਕਾਇਤਕਰਤਾ ਸਤਪਾਲ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਦਿਲ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ 21 ਜਨਵਰੀ ਦੀ ਰਾਤ ਨੂੰ ਆਪਣੇ ਪਿੰਡ ਤੋਂ ਸਰਾਏ ਅਮਾਨਤ ਖਾਂ ਤੱਕ ਸੈਰ ਕਰਨ ਲਈ ਨਿਕਲਿਆ ਸੀ| ਇਸ ਦੌਰਾਨ ਉਸ ਦੇ ਨੇੜਿਓਂ ਇੱਕ ਨਕਾਬਪੋਸ਼ ਲੰਘਿਆ ਜੋ ਥੋੜ੍ਹਾ ਅੱਗੇ ਜਾ ਕੇ ਫਿਰ ਪਿਛਾਂਹ ਵੱਲ ਆ ਗਿਆ ਅਤੇ ਉਸ ’ਤੇ ਗੋਲੀ ਚਲਾ ਦਿੱਤੀ, ਜਿਸ ਦੌਰਾਨ ਉਸ ਦਾ ਬਚਾਅ ਹੋ ਗਿਆ| ਥਾਣਾ ਦੇ ਏਐੱਸਆਈ ਕਰਮ ਸਿੰਘ ਨੇ ਕਿਹਾ ਕਿ ਇਸ ਸਬੰਧੀ ਬੀਐੱਨਐੱਸ ਦੀ ਦਫ਼ਾ 109, 126 (2) ਅਤੇ ਅਸਲਾ ਐਕਟ ਦੀ ਧਾਰਾ 25, 27, 54 ਤੇ 59 ਅਧੀਨ ਕੇਸ ਦਰਜ ਕੀਤਾ ਗਿਆ ਹੈ|