ਸਾਬਕਾ ਭਾਜਪਾ ਆਗੂ ’ਤੇ ਹਮਲੇ ਸਬੰਧੀ ਛੇ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ ਫਗਵਾੜਾ, 5 ਅਕਤੂਬਰ ਭਾਜਪਾ ਦੇ ਸਾਬਕਾ ਆਗੂ ਇੰਦਰਜੀਤ ਸਿੰਘ ਖਲਿਆਣ ’ਤੇ ਬੀਤੇ ਦਨਿੀਂ ਹੋਏ ਕਾਤਲਾਨਾ ਹਮਲੇ ਦੇ ਸਬੰਧ ’ਚ ਸਿਟੀ ਪੁਲੀਸ ਨੇ ਛੇ ਵਿਅਕਤੀਆਂ ਖ਼ਿਲਾਫ਼ ਧਾਰਾ 307 ਸਮੇਤ ਵੱਖ ਵੱਖ ਧਾਰਾਵਾ ਤਹਿਤ ਕੇਸ ਦਰਜ ਕੀਤਾ ਹੈ। ਐਸ.ਪੀ. ਗੁਰਪ੍ਰੀਤ...
Advertisement
ਪੱਤਰ ਪ੍ਰੇਰਕ
ਫਗਵਾੜਾ, 5 ਅਕਤੂਬਰ
Advertisement
ਭਾਜਪਾ ਦੇ ਸਾਬਕਾ ਆਗੂ ਇੰਦਰਜੀਤ ਸਿੰਘ ਖਲਿਆਣ ’ਤੇ ਬੀਤੇ ਦਨਿੀਂ ਹੋਏ ਕਾਤਲਾਨਾ ਹਮਲੇ ਦੇ ਸਬੰਧ ’ਚ ਸਿਟੀ ਪੁਲੀਸ ਨੇ ਛੇ ਵਿਅਕਤੀਆਂ ਖ਼ਿਲਾਫ਼ ਧਾਰਾ 307 ਸਮੇਤ ਵੱਖ ਵੱਖ ਧਾਰਾਵਾ ਤਹਿਤ ਕੇਸ ਦਰਜ ਕੀਤਾ ਹੈ। ਐਸ.ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇੰਦਰਜੀਤ ਸਿੰਘ ਖਲਿਆਣ ਨੇ ਪੁਲੀਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ 29 ਸਤੰਬਰ ਨੂੰ ਉਕਤ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਉਸ ਦੀ ਕੁੱਟਮਾਰ ਕੀਤੀ ਜਿਸ ਸਬੰਧ ’ਚ ਪੁਲੀਸ ਨੇ ਮਨ ਸ਼ਰਮਾ, ਸਾਬੀ ਟੋਹਰੀ, ਪ੍ਰਭੋਜਤ ਉਰਫ਼ ਬਿੱਲਾ, ਦਵਿੰਦਰ ਸਿੰਘ, ਲਾਡੀ ਪੰਡਿਤ ਤੇ ਪਰਮਿੰਦਰ ਸਿੰਘ ਉਰਫ਼ ਸੋਨੂੰ ਖਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਇੱਕ ਕਾਰ ਚਾਲਕ ਨੌਜਵਾਨਾਂ ਵਲੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਕੁੱਟਮਾਰ ਕਰਕੇ ਜ਼ਖਮੀ ਕਰਨ ਦੇ ਸਬੰਧ ’ਚ ਰਾਵਲਪਿੰਡੀ ਪੁਲੀਸ ਨੇ ਕੇਸ ਦਰਜ ਕੀਤਾ ਹੈ।
Advertisement
×