ਜ਼ਿਲ੍ਹਾ ਪੁਲੀਸ ਵਲੋਂ ਕੀਤੀ ਪੜਤਾਲ ਦੇ ਆਧਾਰ ’ਤੇ ਆਪਣੇ ਹੀ ਵਿਭਾਗ ਨਾਲ ਧੋਖਾਧੜੀ ਕਰਨ ਦੇ ਦੋਸ਼ ਅਧੀਨ ਇਕ ਏ ਐਸ ਆਈ ਅਨੋਖ ਸਿੰਘ ਵਾਸੀ ਧਾਰੜ ਖਿਲਾਫ਼ ਕੇਸ ਦਰਜ ਕੀਤਾ ਹੈ| ਵਿਭਾਗ ਦੇ ਧਿਆਨ ਵਿੱਚ ਇਹ ਮਾਮਲਾ ਅਨੋਖ ਸਿੰਘ ਦੇ ਆਪਣੇ ਹੀ ਪਿੰਡ ਦੇ ਵਾਸੀ ਤੇ ਉਸ ਦੇ ਕਰੀਬੀ ਰਿਸ਼ਤੇਦਾਰ ਕਰਨੈਲ ਸਿੰਘ ਵਲੋਂ ਕੀਤੀ ਸ਼ਿਕਾਇਤ ’ਤੇ ਸਾਹਮਣੇ ਆਇਆ| ਕਰਨੈਲ ਸਿੰਘ ਨੇ ਵਿਭਾਗ ਨੂੰ ਕਰੀਬ ਦੋ ਸਾਲ ਪਹਿਲਾਂ ਕੀਤੀ ਸ਼ਿਕਾਇਤ ਵਿੱਚ ਦੱਸਿਆ ਕਿ ਅਨੋਖ ਸਿੰਘ ਵਲੋਂ ਪਾਸ ਕੀਤੀ ਦਸਵੀਂ ਜਮਾਤ ਦੇ ਸਰਟੀਫਿਕੇਟ ਵਿੱਚ ਉਸ ਦੀ ਜਨਮ ਮਿਤੀ ਮਈ 20, 1962 ਹੈ ਜਦਕਿ ਉਸ ਨੇ ਵਿਭਾਗ ਵਿਚ ਨੌਕਰੀ ਲੈਣ ਲਈ ਆਪਣੀ ਜਨਮ ਮਿਤੀ ਨਾਲ ਛੇੜਛਾੜ ਕਰਕੇ ਮਈ 20,1965 ਲਿਖਵਾ ਲਈ| ਵਿਭਾਗ ਵਲੋਂ ਕੀਤੀ ਜਾਂਚ ਦੀ ਰਿਪੋਰਟ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ| ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ|