ਕੁੱਟਮਾਰ ਦੇ ਦੋਸ਼ ਹੇਠ ਅੱਧੀ ਦਰਜਨ ਖਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ ਕਪੂਰਥਲਾ, 30 ਮਈ ਇੱਕ ਵਿਅਕਤੀ ਨੂੰ ਘੇਰ ਕੇ ਉਸ ਦੀ ਕੁੱਟਮਾਰ ਕਰਨ ਸਬੰਧੀ ਸੁਲਤਾਨਪੁਰ ਲੋਧੀ ਪੁਲੀਸ ਨੇ ਅੱਧੀ ਦਰਜਨ ਨੌਜਵਾਨਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਸਰਤਾਜ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਮੁਹੱਲਾ...
Advertisement
ਪੱਤਰ ਪ੍ਰੇਰਕ
ਕਪੂਰਥਲਾ, 30 ਮਈ
Advertisement
ਇੱਕ ਵਿਅਕਤੀ ਨੂੰ ਘੇਰ ਕੇ ਉਸ ਦੀ ਕੁੱਟਮਾਰ ਕਰਨ ਸਬੰਧੀ ਸੁਲਤਾਨਪੁਰ ਲੋਧੀ ਪੁਲੀਸ ਨੇ ਅੱਧੀ ਦਰਜਨ ਨੌਜਵਾਨਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਸਰਤਾਜ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਮੁਹੱਲਾ ਕਰਦਗਰਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਮੱਥਾ ਟੇਕਣ ਲਈ ਮੋਟਰਸਾਈਕਲ ’ਤੇ ਸਵਾਰ ਹੋ ਕੇ ਗਿਆ ਸੀ ਜਦੋਂ ਉਹ ਪਿੰਡ ਜੈਨਪੁਰ ਮੋੜ ਨੇੜੇ ਪੁੱਜਾ ਤਾਂ ਤਿੰਨ ਮੋਟਰਸਾਈਕਲ ਤੇ ਛੇ ਨੌਜਵਾਨ ਆਏ ਤੇ ਉਸ ਨੂੰ ਘੇਰ ਲਿਆ ਤੇ ਉਸ ਪਾਸੋਂ ਮੋਟਰਸਾਈਕਲ ਖੋਹਣ ਲੱਗ ਗਏ ਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦੇ ਦਾਤਰ ਮਾਰਿਆ। ਪੁਲੀਸ ਨੇ ਅਨਮੋਲ ਪੁੱਤਰ ਮਿਲਖਾ ਸਿੰਘ, ਰੋਹਿਤ ਪੁੱਤਰ ਗੁਰਮੀਤ, ਰਾਹੁਲ ਪੁੱਤਰ ਹਰੀ ਵਾਸੀਆਨ ਬਸਤੀ ਰੂਰਲ, ਸੁਲਤਾਨ ਪੁੱਤਰ ਦਰਸ਼ਨ ਵਾਸੀ ਮੁਹੱਲਾ ਕਰਦਗਰਾ, ਰੋਬਿਨ ਵਾਸੀ ਮੁਹੱਲਾ ਪਡੋਰੀ ਤੇ ਕਾਲੂ ਵਾਸੀ ਮੁਹੱਲਾ ਪੰਡੋਰੀ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
×