ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੁਲੀਸ ਵਿਰੁੱਧ ਧਰਨਾ ਲਾਉਣ ਵਾਲਿਆਂ ਖ਼ਿਲਾਫ਼ ਕੇਸ

ਪੁਲੀਸ ਵਧੀਕੀਆਂ ਖ਼ਿਲਾਫ਼ ਗਿੱਦੜਪਿੰਡੀ ਵਾਲੇ ਪੁਲ ’ਤੇ ਧਰਨਾ ਲਗਾਉਣ ਵਾਲਿਆਂ ਖ਼ਿਲਾਫ਼ ਲੋਹੀਆਂ ਖਾਸ ਪੁਲੀਸ ਨੇ ਕੇਸ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ ਯੂਨਾਈਟਡ ਟਰੇਡ ਯੂਨੀਅਨ ਅਤੇ ਟੈਕਸੀ ਵਾਲਿਆਂ ਨੇ ਲੋਹੀਆਂ ਖਾਸ ਦੀ ਪੁਲੀਸ ਵੱਲੋਂ ਟੈਕਸੀਆਂ, ਛੋਟੇ ਹਾਥੀਆਂ...
Advertisement

ਪੁਲੀਸ ਵਧੀਕੀਆਂ ਖ਼ਿਲਾਫ਼ ਗਿੱਦੜਪਿੰਡੀ ਵਾਲੇ ਪੁਲ ’ਤੇ ਧਰਨਾ ਲਗਾਉਣ ਵਾਲਿਆਂ ਖ਼ਿਲਾਫ਼ ਲੋਹੀਆਂ ਖਾਸ ਪੁਲੀਸ ਨੇ ਕੇਸ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ ਯੂਨਾਈਟਡ ਟਰੇਡ ਯੂਨੀਅਨ ਅਤੇ ਟੈਕਸੀ ਵਾਲਿਆਂ ਨੇ ਲੋਹੀਆਂ ਖਾਸ ਦੀ ਪੁਲੀਸ ਵੱਲੋਂ ਟੈਕਸੀਆਂ, ਛੋਟੇ ਹਾਥੀਆਂ ਅਤੇ ਹੋਰ ਚਾਰ ਪਹੀਆ ਵਾਹਨ ਚਾਲਕਾਂ ਨਾਲ ਕਥਿਤ ਵਧੀਕੀਆਂ ਖ਼ਿਲਾਫ਼ ਲੋਹੀਆਂ-ਮਖੂ ਰੋਡ ’ਤੇ ਗਿੱਦੜਪਿੰਡੀ ਵਾਲੇ ਪੁਲ ’ਤੇ ਧਰਨਾ ਲਾ ਕੇ ਟਰੈਫਿਕ ਜਾਮ ਕੀਤਾ ਸੀ। ਯੂਨੀਅਨ ਦੇ ਆਗੂਆਂ ਨੇ ਦਾਅਵਾ ਕੀਤਾ ਸੀ ਕਿ ਥਾਣਾ ਮੁਖੀ ਲਾਭ ਸਿੰਘ ਨੇ ਪੁਲੀਸ ਮੁਲਾਜ਼ਮਾਂ ਵੱਲੋਂ ਕਿਸੇ ਤਰ੍ਹਾਂ ਦੀ ਵਧੀਕੀ ਨਾ ਕਰਨ ਦਾ ਭਰੋਸਾ ਦਿੱਤਾ ਹੈ। ਇਸ ਦੇ ਉਲਟ ਕੇਸ ਦਰਜ ਕੀਤਾ ਹੈ। ਪੰਜ ਆਗੂਆਂ ਨੂੰ ਮੁਖ ਮੁਲਜ਼ਮ ਬਣਾਇਆ ਗਿਆ ਹੈ। ਪੁਲੀਸ ਸੂਤਰਾਂ ਮੁਤਾਬਕ ਜਲਦੀ ਹੀ ਗ੍ਰਿਫ਼ਤਾਰੀਆਂ ਹੋਣਗੀਆਂ।

Advertisement
Advertisement