ਧੋਖਾਧੜੀ ਦੇ ਦੋਸ਼ ਹੇਠ ਚਾਰ ਖਿਲਾਫ਼ ਕੇਸ
ਸਿਟੀ ਪੁਲੀਸ ਨੇ ਧੋਖਾਧੜੀ ਦੇ ਦੋਸ਼ ਹੇਠ ਚਾਰ ਵਿਅਕਤੀਆਂ ਰਪਾਲ, ਅਮਰੀਕ ਸਿੰਘ ਤੇ ਜਤਿੰਦਰ ਕੁਮਾਰ ਨਾਹਰ ਵਾਸੀ ਨਿਊ ਮਨਸਾ ਦੇਵੀ ਤੇ ਰਾਜ ਕੁਮਾਰ ਵਾਸੀ ਮੁਹੱਲਾ ਭਗਤਪੁਰਾ ਖਿਲਾਫ਼ ਕੇਸ ਦਰਜ ਕੀਤਾ ਹੈ। ਐੱਸਐੱਚਓ ਸਿਟੀ ਊਸ਼ਾ ਰਾਣੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਵਿੰਦਰ...
Advertisement
ਸਿਟੀ ਪੁਲੀਸ ਨੇ ਧੋਖਾਧੜੀ ਦੇ ਦੋਸ਼ ਹੇਠ ਚਾਰ ਵਿਅਕਤੀਆਂ ਰਪਾਲ, ਅਮਰੀਕ ਸਿੰਘ ਤੇ ਜਤਿੰਦਰ ਕੁਮਾਰ ਨਾਹਰ ਵਾਸੀ ਨਿਊ ਮਨਸਾ ਦੇਵੀ ਤੇ ਰਾਜ ਕੁਮਾਰ ਵਾਸੀ ਮੁਹੱਲਾ ਭਗਤਪੁਰਾ ਖਿਲਾਫ਼ ਕੇਸ ਦਰਜ ਕੀਤਾ ਹੈ। ਐੱਸਐੱਚਓ ਸਿਟੀ ਊਸ਼ਾ ਰਾਣੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਵਿੰਦਰ ਸਿੰਘ ਵਾਸੀ ਗਊਸ਼ਾਲਾ ਰੋਡ ਨੇ ਸ਼ਿਕਾਇਤ ’ਚ ਦੱਸਿਆ ਕਿ ਉਕਤ ਵਿਅਕਤੀਆਂ ਨੇ ਝੂਠੇ ਕਾਗ਼ਜਾਤ ਬਣਾ ਕੇ ਜ਼ਮੀਨ ਪਹਿਲਾਂ ਆਪਣੇ ਨਾਮ ਕਰਵਾ ਕੇ ਫ਼ਿਰ ਅੱਗੋਂ ਵੱਖ-ਵੱਖ ਵਿਅਕਤੀਆਂ ਨੂੰ ਵੇਚ ਕੇ ਧੋਖਾਧੜੀ ਕੀਤੀ ਹੈ। ਇਸੇ ਤਰ੍ਹਾਂ ਸਿਟੀ ਕਪੂਰਥਲਾ ਨੇ 10 ਲੱਖ 40 ਹਜ਼ਾਰ ਰੁਪਏ ਦੀ ਠੱਗੀ ਦੇ ਸਬੰਧ ’ਚ ਰਾਜਿੰਦਰ ਸਿੰਘ ਵਾਸੀ ਮੁੱਲੇਵਾਲ ਆਰਿਆ ਸ਼ਾਹਕੋਟ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਵਡਾਲਾ ਨੇ ਪੁਲੀਸ ਨੂੰ ਸ਼ਿਕਾਇਤ ’ਚ ਦੱਸਿਆ ਕਿ ਉਕਤ ਵਿਅਕਤੀ ਨੇ ਉਸ ਨਾਲ 10 ਲੱਖ 40 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।
Advertisement
Advertisement
×