ਹਾਦਸੇ ’ਚ ਕਾਰ ਸਵਾਰ ਜ਼ਖ਼ਮੀ
ਬਲਾਚੌਰ-ਰੂਪਨਗਰ ਨੈਸ਼ਨਲ ਹਾਈਵੇਅ ’ਤੇ ਅੱਡਾ ਤਾਜੋਵਾਲ ਪੈਟਰੋਲ ਪੰਪ ਦੇ ਸਾਹਮਣੇ ਕਾਰ ਅਤੇ ਟਰਾਲੇ ਦੀ ਟੱਕਰ ਵਿੱਚ ਕਾਰ ਚਾਲਕ ਜ਼ਖ਼ਮੀ ਹੋ ਗਿਆ। ਐੱਸਐੱਸਐੱਫ ਟੀਮ ਦੇ ਇੰਚਾਰਜ ਏਐੱਸਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਵੈਨੀਊ ਕਾਰ ’ਚ ਪਰਮਿੰਦਰ ਸਿੰਘ ਵਾਸੀ ਫਤਹਿਪੁਰ ਥਾਣਾ ਕਾਠਗੜ੍ਹ...
Advertisement
ਬਲਾਚੌਰ-ਰੂਪਨਗਰ ਨੈਸ਼ਨਲ ਹਾਈਵੇਅ ’ਤੇ ਅੱਡਾ ਤਾਜੋਵਾਲ ਪੈਟਰੋਲ ਪੰਪ ਦੇ ਸਾਹਮਣੇ ਕਾਰ ਅਤੇ ਟਰਾਲੇ ਦੀ ਟੱਕਰ ਵਿੱਚ ਕਾਰ ਚਾਲਕ ਜ਼ਖ਼ਮੀ ਹੋ ਗਿਆ। ਐੱਸਐੱਸਐੱਫ ਟੀਮ ਦੇ ਇੰਚਾਰਜ ਏਐੱਸਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਵੈਨੀਊ ਕਾਰ ’ਚ ਪਰਮਿੰਦਰ ਸਿੰਘ ਵਾਸੀ ਫਤਹਿਪੁਰ ਥਾਣਾ ਕਾਠਗੜ੍ਹ ਕਾਰ ਰਾਹੀਂ ਬਲਾਚੌਰ ਸਾਈਡ ਤੋਂ ਰੂਪਨਗਰ ਜਾ ਰਿਹਾ ਸੀ। ਜਦੋਂ ਉਹ ਤਾਜੋਵਾਲ ਪੈਟਰੋਲ ਪੰਪ ਦੇ ਸਾਹਮਣੇ ਪਹੁੰਚਿਆ ਤਾਂ ਇਸ ਦੇ ਅੱਗੇ ਜਾ ਰਹੇ ਟਰਾਲੇ ਜਿਸ ਨੂੰ ਹਰਪ੍ਰੀਤ ਸਿੰਘ ਵਾਸੀ ਪਿੰਡ ਦਬੁਰਜੀ ਜ਼ਿਲ੍ਹਾ ਰੂਪਨਗਰ ਚਲਾ ਰਿਹਾ ਸੀ, ਦੀ ਕਾਰ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਵਿੱਚ ਦਾਖਲ ਕਰਵਾਇਆ ਗਿਆ।
Advertisement
Advertisement
×