DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਂਬਰਿਜ਼ ਸਕੂਲ ਦਾ ਜੀਕੇ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ

ਭਗਵਾਨ ਦਾਸ ਸੰਦਲ ਦਸੂਹਾ, 15 ਮਾਰਚ ਇੱਥੇ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੇ ਐੱਸਓਐੱਫ ਜੀਕੇ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ 31 ਸੋਨ ਤਗ਼ਮੇ ਜਿੱਤੇ ਹਨ। ਪ੍ਰਿੰਸੀਪਲ ਓਪੀ ਗੁਪਤਾ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚੋਂ ਪਹਿਲੀ ਜਮਾਤ ਦੇ...
  • fb
  • twitter
  • whatsapp
  • whatsapp
featured-img featured-img
ਤਗਮਾ ਜੇਤੂ ਵਿਦਿਆਰਥੀ ਪ੍ਰਿੰਸੀਪਲ ਓਪੀ ਗੁਪਤਾ ਨਾਲ।
Advertisement

ਭਗਵਾਨ ਦਾਸ ਸੰਦਲ

ਦਸੂਹਾ, 15 ਮਾਰਚ

Advertisement

ਇੱਥੇ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੇ ਐੱਸਓਐੱਫ ਜੀਕੇ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ 31 ਸੋਨ ਤਗ਼ਮੇ ਜਿੱਤੇ ਹਨ। ਪ੍ਰਿੰਸੀਪਲ ਓਪੀ ਗੁਪਤਾ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚੋਂ ਪਹਿਲੀ ਜਮਾਤ ਦੇ ਅਧਰਵ ਸਲਵਾਨ, ਆਦਵਿਕ ਸਿੰਘ, ਸਮਾਇਰਾ ਠਾਕੁਰ, ਦੂਜੀ ਜਮਾਤ ਦੇ ਧੂਰਵਨ ਸ਼ਰਮਾ, ਕਮਾਕਸ਼ੀ ਖੁੱਲਰ, ਆਦਵਿਕ ਚੌਧਰੀ, ਤੀਜੀ ਜਮਾਤ ਦੇ ਭਵਨੂਰ ਸਿੰਘ, ਗੁਰਨੂਰ ਕੌਰ, ਗੁਰਫ਼ਤਹਿ ਸਿੰਘ, ਚੌਥੀ ਜਮਾਤ ਦੇ ਭਵਿਆ, ਹਰਨੂਰ ਕੌਰ, ਸ਼ੌਰਿਆ, ਮਨਕੀਰਤ ਕੌਰ, ਪੰਜਵੀਂ ਦੇ ਆਰਵ ਮਿਨਹਾਸ, ਸੁਖਰਾਕ ਸਿੰਘ, ਵਿਨਾਇਕ ਮਹਿਤਾ, ਛੇਵੀ ਜਮਾਤ ਦੀ ਰਿਆ ਸ਼ਰਮਾ, ਸ਼ਿਵਮ, ਦਿਲਸਾਹਿਬ ਸਿੰਘ, ਸਤਵੀਂ ਦੇ ਏਕਮਜੋਤ ਸਿੰਘ, ਹਰਗੁਣਤੇਜ਼ ਸਿੰਘ, ਜੋਤਸਾਹਿਬ ਸਿੰਘ, ਅੱਠਵੀਂ ਦੀ ਰਮਨੀਤ ਕੌਰ, ਸਮਨਿਉ ਮਹਾਜਨ, ਜਪਸ਼ਬਦ ਸਿੰਘ, ਦਿਵਿਆਂਸ ਰਾਣਾ, ਨੌਵੀ ਦੇ ਮਨਵੀਰ ਸਿੰਘ, ਮਾਧਵ ਸ਼ਰਮਾ ਤੇ ਜਸਪ੍ਰੀਤ ਸਿੰਘ ਨੇ ਗੋਲਡ ਮੈਡਲ ਆਫ ਐਕਸੀਲੈਂਸ ਹਾਸਲ ਕੀਤੇ ਹਨ। ਪੰਜਵੀਂ ਦੇ ਸਹਿਜਦੀਪ ਸਿੰਘ ਅਤੇ ਜਗਮੀਤ ਸਿੰਘ ਨੇ ਗੋਲਡ ਮੈਡਲ ਆਫ ਡਿਸਟਿੰਕਸ਼ਨ ਜਿੱਤਿਆ ਹੈ। ਵਾਸਲ ਐਜ਼ੂਕੇਸ਼ਨ ਦੇ ਪ੍ਰਧਾਨ ਕੇਕੇ ਵਾਸਲ, ਚੇਅਰਮੈਨ ਸੰਜੀਵ ਵਾਸਲ, ਵਾਈਸ ਪ੍ਰੈਜ਼ੀਡੈਂਟ ਈਨਾ ਵਾਸਲ, ਸੀਈਓ ਰਾਘਵ ਵਾਸਲ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।

Advertisement
×