ਕੁਰਾਲਾ ਨੇੜੇ ਬੱਸ ਪਲਟੀ
ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਪਿੰਡ ਕੁਰਾਲਾ ਨੇੜੇ ਅੱਜ ਸਵੇਰੇ ਟੂਰਿਸਟ ਬੱਸ ਪਲਟ ਗਈ। ਇਸ ਹਾਦਸੇ ਵਿੱਚ ਚਾਲਕ ਤੇ ਕੰਡਕਟਰ ਸਣੇ 35 ਦੇ ਕਰੀਬ ਸਵਾਰੀਆਂ ਸਨ। ਇਨ੍ਹਾਂ ਵਿੱਚੋ ਦੋ ਜਣਿਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਇਹ ਹਾਦਸਾ ਸਵੇਰੇ 5 ਵਜੇ...
Advertisement
ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਪਿੰਡ ਕੁਰਾਲਾ ਨੇੜੇ ਅੱਜ ਸਵੇਰੇ ਟੂਰਿਸਟ ਬੱਸ ਪਲਟ ਗਈ। ਇਸ ਹਾਦਸੇ ਵਿੱਚ ਚਾਲਕ ਤੇ ਕੰਡਕਟਰ ਸਣੇ 35 ਦੇ ਕਰੀਬ ਸਵਾਰੀਆਂ ਸਨ। ਇਨ੍ਹਾਂ ਵਿੱਚੋ ਦੋ ਜਣਿਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਇਹ ਹਾਦਸਾ ਸਵੇਰੇ 5 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਦਿੱਲੀ ਤੋਂ ਜੰਮੂ ਵੱਲ ਜਾ ਰਹੀ ਨਿੱਜੀ ਕੰਪਨੀ ਦੀ ਟੂਰਿਸਟ ਬੱਸ ਬੇਕਾਬੂ ਹੋ ਕੇ ਡਿਵਾਈਡਰ ’ਤੇ ਪਲਟ ਗਈ। ਇਸ ਦੀ ਸੂਚਨਾ ਮਿਲਣ ’ਤੇ ਤੁਰੰਤ ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਥਾਣੇਦਾਰ ਜਸਵਿੰਦਰ ਸਿੰਘ, ਤਿਲਕ ਰਾਜ, ਅਵਨੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਬਚਾਅ ਕਾਰਜ ਸ਼ੁਰੂ ਕੀਤੇ। ਹਾਦਸੇ ਵਿੱਚ ਜ਼ਖ਼ਮੀ ਹੋਏ ਰਾਮ ਕੁਮਾਰ ਸ਼ਰਮਾ ਤੇ ਗੁਲਾਮ ਮੁਸਤਫ਼ਾ ਨੂੰ ਮੁੱਢਲੀ ਮੈਡੀਕਲ ਮਦਦ ਦਿੱਤੀ ਗਈ। ਬਾਕੀ ਸਵਾਰੀਆਂ ਨੂੰ ਹੋਰਨਾਂ ਬੱਸਾਂ ਰਾਹੀਂ ਉਨ੍ਹਾਂ ਦੀ ਮੰਜ਼ਿਲ ਵੱਲ ਭੇਜਿਆ ਗਿਆ।
Advertisement
Advertisement
×