ਸਾਨ੍ਹ ਨੇ ਬਜ਼ੁਰਗ ਨੂੰ ਮੌਤ ਦੇ ਘਾਟ ਉਤਾਰਿਆ
ਖੇਤਰ ਦੇ ਪਿੰਡ ਬਨ੍ਹਾ ਵਿੱਚ ਇੱਕ ਲਾਵਾਰਸ ਸਾਨ੍ਹ ਨੇ ਹਮਲਾ ਕਰਕੇ ਇੱਕ ਵਿਅਕਤੀ ਨੂੰ ਮਾਰ ਦਿੱਤਾ ਤੇ ਇੱਕ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜੋ ਕਿ ਪੀਜੀਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹੈ। ਪਿੰਡ ਬਨ੍ਹਾ ਦੇ ਸਰਪੰਚ ਸਰਬਜੀਤ ਨੇ ਦੱਸਿਆ ਕਿ ਉਨ੍ਹਾਂ...
Advertisement
ਖੇਤਰ ਦੇ ਪਿੰਡ ਬਨ੍ਹਾ ਵਿੱਚ ਇੱਕ ਲਾਵਾਰਸ ਸਾਨ੍ਹ ਨੇ ਹਮਲਾ ਕਰਕੇ ਇੱਕ ਵਿਅਕਤੀ ਨੂੰ ਮਾਰ ਦਿੱਤਾ ਤੇ ਇੱਕ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜੋ ਕਿ ਪੀਜੀਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹੈ। ਪਿੰਡ ਬਨ੍ਹਾ ਦੇ ਸਰਪੰਚ ਸਰਬਜੀਤ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕਾਫੀ ਸਮੇਂ ਤੋਂ ਲਾਵਾਰਸ ਸਾਨ੍ਹ ਫਿਰਦਾ ਹੈ। ਲੰਘੀ ਸ਼ਾਮ ਪਿੰਡ ਵਾਸੀ ਅਮਰ ਚੰਦ (76) ਆਪਣੇ ਭਰਾ ਨੰਬਰਦਾਰ ਗਰੀਬ ਦਾਸ (70) ਨਾਲ ਖੇਤ ’ਚ ਬੈਠਾ ਸੀ। ਇਸੇ ਦੌਰਾਨ ਭੂਤਰੇ ਸਾਨ੍ਹ ਨੇ ਗਰੀਬ ਦਾਸ ਨੂੰ ਢਾਹ ਲਿਆ ਤੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਅਮਰ ਚੰਦ ਨੇ ਆਪਣੇ ਭਰਾ ਨੂੰ ਬਚਾਉਣ ਲਈ ਸਾਨ੍ਹ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਨ੍ਹ ਨੇ ਉਸ ’ਤੇ ਹਮਲਾ ਕਰ ਦਿੱਤਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਰੌਲਾ ਸੁਣ ਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਜ਼ਖਮੀ ਨੰਬਰਦਾਰ ਗਰੀਬ ਦਾਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ।
Advertisement
Advertisement
×