ਘਰ ’ਚ ਦਾਖ਼ਲ ਹੋ ਕੇ ਭੰਨ-ਤੋੜ; ਕੇਸ ਦਰਜ
ਪੱਤਰ ਪ੍ਰੇਰਕ ਫਗਵਾੜਾ, 29 ਮਈ ਘਰ ’ਚ ਦਾਖ਼ਲ ਹੋ ਕੇ ਭੰਨਤੋੜ ਕਰਨ ਤੇ ਅੱਗ ਲਗਾਉਣ ਦੇ ਸਬੰਧ ’ਚ ਰਾਵਲਪਿੰਡੀ ਪੁਲੀਸ ਨੇ ਚਾਰ ਵਿਅਕਤੀਆਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਹਰਦੀਪ ਲਾਲ ਉਰਫ਼ ਦੀਪਾ ਵਾਸੀ ਪਿੰਡ ਬੇਗਮਪੁਰ...
Advertisement
ਪੱਤਰ ਪ੍ਰੇਰਕ
ਫਗਵਾੜਾ, 29 ਮਈ
Advertisement
ਘਰ ’ਚ ਦਾਖ਼ਲ ਹੋ ਕੇ ਭੰਨਤੋੜ ਕਰਨ ਤੇ ਅੱਗ ਲਗਾਉਣ ਦੇ ਸਬੰਧ ’ਚ ਰਾਵਲਪਿੰਡੀ ਪੁਲੀਸ ਨੇ ਚਾਰ ਵਿਅਕਤੀਆਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਹਰਦੀਪ ਲਾਲ ਉਰਫ਼ ਦੀਪਾ ਵਾਸੀ ਪਿੰਡ ਬੇਗਮਪੁਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 23 ਮਈ ਦੀ ਰਾਤ ਨੂੰ ਉਕਤ ਵਿਅਕਤੀ ਆਏ ਤੇ ਉਸ ਦੇ ਹਵੇਲੀ ਅੰਦਰ ਪਏ ਸਾਮਾਨ ਨੂੰ ਅੱਗ ਲਗਾਈ ਤੇ ਰਾਜ ਕੁਮਾਰ ਦੇ ਘਰ ਦੇ ਗੇਟ ਦੀ ਭੰਨ-ਤੋੜ ਕੀਤੀ। ਇਸ ਸਬੰਧ ’ਚ ਪੁਲੀਸ ਨੇ ਅਸ਼ੋਕ ਕੁਮਾਰ, ਹਰਜਿੰਦਰ ਭਾਟੀਆ ਉਰਫ਼ ਬੰਟੀ, ਰਾਮ ਜੀ ਲਾਲ ਵਾਸੀਆਨ ਪਿੰਡ ਬੇਗਮਪੁਰ ਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement