ਅਕਲਪੁਰ ਰੋਡ ਤੋਂ ਮਜ਼ਦੂਰ ਦੀ ਲਾਸ਼ ਬਰਾਮਦ
ਅਕਲਪੁਰ ਰੋਡ ਤੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਡੇਰਾ ਬਾਬਾ ਬਰ੍ਹਮ ਦਾਸ ਦੇ ਸਾਹਮਣੇ ਸੜਕ ਕਿਨਾਰਿਓਂ ਮਿਲੀ ਲਾਸ਼ ਬਾਰੇ ਮੁੱਢਲੀ ਪੜਤਾਲ ਕਰਨ ਉਪਰੰਤ ਪੁਲੀਸ ਨੇ ਦੱਸਿਆ ਕਿ ਦੇਖਣ ਨੂੰ ਇਹ ਅੰਤਰਰਾਜੀ ਮਜ਼ਦੂਰ ਲੱਗਦਾ ਹੈ, ਜਿਸ ਦੀ ਉਮਰ ਕਰੀਬ...
Advertisement
ਅਕਲਪੁਰ ਰੋਡ ਤੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਡੇਰਾ ਬਾਬਾ ਬਰ੍ਹਮ ਦਾਸ ਦੇ ਸਾਹਮਣੇ ਸੜਕ ਕਿਨਾਰਿਓਂ ਮਿਲੀ ਲਾਸ਼ ਬਾਰੇ ਮੁੱਢਲੀ ਪੜਤਾਲ ਕਰਨ ਉਪਰੰਤ ਪੁਲੀਸ ਨੇ ਦੱਸਿਆ ਕਿ ਦੇਖਣ ਨੂੰ ਇਹ ਅੰਤਰਰਾਜੀ ਮਜ਼ਦੂਰ ਲੱਗਦਾ ਹੈ, ਜਿਸ ਦੀ ਉਮਰ ਕਰੀਬ 45-50 ਸਾਲ ਜਾਪਦੀ ਹੈ। ਸੂਚਨਾ ਮਿਲਦਿਆਂ ਥਾਣਾ ਫਿਲੌਰ ਦੇ ਡਿਊਟੀ ਅਫ਼ਸਰ ਗੋਵਿੰਦਰ ਸਿੰਘ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ’ਚ 72 ਘੰਟਿਆਂ ਲਈ ਪਛਾਣ ਵਾਸਤੇ ਰੱਖਿਆ ਜਾਵੇਗਾ। ਪੋਸਟਮਾਰਟਮ ਮਗਰੋਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Advertisement
Advertisement
×