ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵੱਲੋਂ ਖੂਨਦਾਨ ਕੈਂਪ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 12 ਮਈ
ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਪ੍ਰਧਾਨ ਰਣਬੀਰ ਸਿੰਘ ਬੇਰੀ, ਸਕੱਤਰ ਅੰਦੇਸ਼ ਭੱਲਾ ਅਤੇ ਦੋਵੇਂ ਪ੍ਰਾਜੈਕਟ ਚੇਅਰਮੈਨ ਅਸ਼ਵਨੀ ਅਵਸਥੀ ਅਤੇ ਅਮਨ ਸ਼ਰਮਾ ਆਈਪੀਪੀ ਦੀ ਅਗਵਾਈ ਵਿੱਚ ਦੇਸ਼ ਪ੍ਰਤੀ ਆਪਣਾ ਫਰਜ਼ ਸਮਝਦਿਆਂ ਵਿਸ਼ਾਲ ਖੂਨਦਾਨ ਕੈਂਪ ਧਰਮ ਸਿੰਘ ਮਾਰਕੀਟ ਨੇੜੇ ਲਾਇਆ। ਇਹ ਕੈਂਪ ਡਾ. ਯੂਐੱਸ ਘਈ ਸਾਬਕਾ ਗਵਰਨਰ ਵੱਲੋਂ ਕੀਤੇ ਗਏ 2021 ਦੇ ਐੱਮਓਯੂ ਅਨੁਸਾਰ ਦੇਸ਼ ਦੀਆਂ ਸੈਨਾਵਾਂ ਅਤੇ ਆਮ ਨਾਗਰਿਕਾਂ ਦੀ ਮਦਦ ਲਈ ਲਾਇਆ। ਪ੍ਰਧਾਨ ਡਾ. ਰਣਵੀਰ ਬੇਰੀ, ਪ੍ਰਾਜੈਕਟ ਚੇਅਰਮੈਨ ਰੋਟੇਰੀਅਨ ਅਸ਼ਵਨੀ ਅਵਸਥੀ ਅਤੇ ਰੋਟੇਰੀਅਨ ਅਮਨ ਸ਼ਰਮਾ ਨੇ ਦੱਸਿਆ ਕਿ ਇਹ ਕੈਂਪ ਬਲੱਡ ਬੈਂਕ ਸਿਵਲ ਹਸਪਤਾਲ, ਅੰਮ੍ਰਿਤਸਰ ਦੇ ਸਹਿਯੋਗ ਨਾਲ ਲਾਇਆ ਗਿਆ, ਇਸ ਮੌਕੇ ਮੁੱਖ ਮਹਿਮਾਨ ਰੋਟੇਰੀਅਨ ਡਾ. ਪੀਐੱਸ ਗਰੋਵਰ ਸਨ। ਇਸ ਮੌਕੇ ਆਈਪੀਪੀ ਅਮਨ ਸ਼ਰਮਾ ਨੇ 32ਵੀਂ ਵਾਰੀ ਖੂਨ ਦਾਨ ਕੀਤਾ। ਉਹਨਾਂ ਤੋਂ ਇਲਾਵਾ ਕਮਲਪ੍ਰੀਤ ਕੌਰ, ਪ੍ਰਦੀਪ ਕਾਲੀਆ,ਡਾ ਗਗਨਦੀਪ ਸਿੰਘ,ਰਾਕੇਸ਼ ਕੁਮਾਰ ਪੁਤਲੀਘਰ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਚੈਨ ਸਿੰਘ ਰਾਮ ਬਾਗ਼, ਬਲਦੇਵ ਮੰਨਣ,ਸਰਬਜੀਤ ਸਿੰਘ ਵਿਜੈ ਨਗਰ, ਜਰਮਨ ਸਿੰਘ, ਗੁਰਮੀਤ ਸਿੰਘ ਖਿਲਚੀਆਂ,ਸੁਖਬੀਰ ਸਿੰਘ ਚੋਹਾਨ, ਰਾਜੇਸ਼ ਪਰਾਸ਼ਰ, ਅਮਨਪ੍ਰੀਤ ਸਿੰਘ ਡੀ. ਪੀ. ਈ, ਕਨੂੰ ਸ਼ਰਮਾ ਤੇ ਹੋਰ ਬਹੁਤ ਦਾਨੀਆਂ ਨੇ ਖੂਨਦਾਨ ਕੀਤਾ | ਇਹ ਕੈਂਪ ਦੇਸ਼ ਦੇ ਵੀਰ ਜਵਾਨਾਂ ਨੂੰ ਸਮਰਪਿਤ ਰਹੇਗਾ।