ਅਮਨਦੀਪ ਸਿੰਘ ਮੱਟੂ ਦੀ ਯਾਦ ’ਚ ਖੂਨਦਾਨ ਕੈਂਪ
ਸ਼ਹੀਦ ਭਗਤ ਸਿੰਘ ਚੈਰੀਟੇਬਲ ਸੁਸਾਇਟੀ ਗੜ੍ਹਸ਼ੰਕਰ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਅਤੇ ਚੇਅਰਪਰਸਨ ਬੀਬੀ ਸੁਭਾਸ਼ ਮੱਟੂ ਵਲੋਂ ਇਲਾਕੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਆਪਣੇ ਪੁੱਤਰ ਅਮਨਦੀਪ ਸਿੰਘ ਮੱਟੂ ਦੀ ਯਾਦ ਨੂੰ ਸਮਰਪਿਤ 17ਵਾਂ ਸਵੈ-ਇਛੁੱਕ ਖੂਨਦਾਨ ਕੈਂਪ ਬੀ...
ਸ਼ਹੀਦ ਭਗਤ ਸਿੰਘ ਚੈਰੀਟੇਬਲ ਸੁਸਾਇਟੀ ਗੜ੍ਹਸ਼ੰਕਰ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਅਤੇ ਚੇਅਰਪਰਸਨ ਬੀਬੀ ਸੁਭਾਸ਼ ਮੱਟੂ ਵਲੋਂ ਇਲਾਕੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਆਪਣੇ ਪੁੱਤਰ ਅਮਨਦੀਪ ਸਿੰਘ ਮੱਟੂ ਦੀ ਯਾਦ ਨੂੰ ਸਮਰਪਿਤ 17ਵਾਂ ਸਵੈ-ਇਛੁੱਕ ਖੂਨਦਾਨ ਕੈਂਪ ਬੀ ਡੀ ਸੀ ਬਲੱਡ ਸੈਂਟਰ ਨਵਾਂਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਹੋਟਲ ਪਿੰਕ ਰੋਜ਼ ਗੜ੍ਹਸ਼ੰਕਰ ਵਿੱਚ ਲਗਾਇਆ ਗਿਆ। ਕੈਂਪ ਦਾ ਉਦਘਾਟਨ ਬੀਬੀ ਸੁਭਾਸ਼ ਮੱਟੂ ਅਤੇ ਰਸ਼ਪਾਲ ਕੌਰ ਵਲੋਂ ਸਾਂਝੇ ਤੌਰ ’ਤੇ ਕੀਤਾ। ਕੈਂਪ ਵਿੱਚ 76 ਯੂਨਿਟ ਖੂਨਦਾਨ ਇਕੱਤਰ ਹੋਇਆ। ਇਸ ਮੌਕੇ ਖੂਨਦਾਨੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਸੂਕਾ, ਡਾ. ਹਰਿੰਦਰ ਸਿੰਘ ਬਾਠ, ਡਾ.ਦੀਪਕ ਕੁਮਾਰ, ਡਾ. ਤਰਸੇਮ ਸਿੰਘ, ਕੌਂਸਲਰ ਹਰਪ੍ਰੀਤ ਸਿੰਘ, ਚਰਨਪ੍ਰੀਤ ਸਿੰਘ ਲਾਡੀ, ਮੋਟੀਵੇਟਰ ਸੰਦੀਪ ਸ਼ਰਮਾ, ਡਾ.ਅਵਤਾਰ ਸਿੰਘ, ਡਾ. ਲਖਵਿੰਦਰ ਕੁਮਾਰ, ਚਰਨਜੀਤ ਸਿੰਘ ਚੰਨੀ, ਡਾ. ਹਰਪ੍ਰੀਤ ਰਾਓ, ਰੌਕੀ ਮੋਇਲਾ, ਭੁਪਿੰਦਰ ਰਾਣਾ, ਪ੍ਰੀਤ ਪਾਰੋਵਾਲ, ਪ੍ਰੋਫੈਸਰ ਬਿੱਕਰ ਸਿੰਘ, ਹਰਦੇਵ ਰਾਏ, ਪੀ ਐਲ ਸੂਦ, ਗੁਰਨੇਕ ਭੱਜਲ, ਹਰਭਜਨ ਅਟਵਾਲ, ਜਗਦੀਸ਼ ਰਾਏ, ਅਸ਼ਵਨੀ ਰਾਣਾ ਆਦਿ ਹਾਜ਼ਰ ਸਨ।