ਬੀਕੇਯੂ ਲੱਖੋਵਾਲ ਦੇ ਬਲਾਚੌਰ ਬਲਾਕ ਦੀ ਇਕੱਤਰਤਾ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਵਿਸ਼ੇਸ਼ ਇਕੱਤਰਤਾ ਹਰਿੰਦਰ ਸਿੰਘ ਲੱਖੋਵਾਲ ਪੰਜਾਬ ਪ੍ਰਧਾਨ ਦੀ ਪ੍ਰਧਾਨਗੀ ਹੇਠ ਬਲਾਕ ਪ੍ਰਧਾਨ ਹਰਪਾਲ ਸਿੰਘ ਮੱਕੋਵਾਲ ਦੇ ਦਫ਼ਤਰ ਗਹੂੰਣ ਰੋਡ ਬਲਾਚੌਰ ਵਿਖੇ ਹੋਈ। ਇਸ ਮੌਕੇ ਲੱਖੋਵਾਲ ਨੇ ਕਿਹਾ ਕਿ ਇਹ ਕਿਸਾਨ ਯੂਨੀਅਨ ਸੰਨ 1970 ਵਿੱਚ ਹੋਂਦ ਵਿੱਚ ਆਈ ਸੀ ਜੋ ਕਿ ਦੇਸ਼ ਦੀ ਸਿਰਮੌਰ ਕਿਸਾਨ ਯੂਨੀਅਨ ਹੈ। ਇਸ ਮੌਕੇ ਕਿਸਾਨਾਂ ਨੇ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ ਬਾਰੇ ਕਿਹਾ ਕਿ ਬਲਾਚੌਰ ਲੱਕੜ ਮੰਡੀ ਵਿੱਚ ਸ਼ਰੇਆਮ ਲੁੱਟ ਖਸੁੱਟ ਹੋ ਰਹੀ ਹੈ। ਉਨ੍ਹਾਂ ਨੇ ਇਲਾਕੇ ਵਿੱਚ ਕਿਸੇ ਸਰਕਾਰੀ ਫੈਕਟਰੀ ਲਾਉਣ ਦਾ ਸੁੁਝਾਅ ਦਿੱਤਾ ਤਾਂ ਕਿ ਜ਼ਿਮੀਂਦਾਰ ਆਪਣਾ ਪਾਪੂਲਰ ਸਿੱਧਾ ਫੈਕਟਰੀ ਵਿੱਚ ਲਿਜਾ ਕੇ ਆਪਣੇ ਪਾਪੂਲਰ ਦੀ ਚੰਗੀ ਰਕਮ ਹਾਸਲ ਕਰ ਸਕਣ ਉਨ੍ਹਾਂ ਨੇ ਬਿਜਲੀ ਬੋਰਡ ਵਲੋਂ ਚਿੱਪ ਵਾਲੇ ਮੀਟਰ ਲਾਉਣ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਬਿਜਲੀ ਬੋਰਡ ਨੇ ਇਹ ਨੀਤੀ ਨਾ ਬਦਲੀ ਤਾਂ ਇਸ ਦਾ ਕੋਈ ਹੋਰ ਹੱਲ ਲੱਭਿਆ ਜਾਵੇਗਾ। ਇਸ ਮੌਕੇ ਕਿਸਾਨਾਂ ਦੇ ਇਕੱਠ ’ਚ ਕਿਸਾਨ ਯੂਨੀਅਨ ਲੱਖੋਵਾਲ ’ਚ ਨਵੇਂ ਸ਼ਾਮਲ ਹੋਏ ਕਿਸਾਨਾਂ ਨੂੰ ਮੈਂਬਰਸ਼ਿਪ ਕਾਰਡ ਸੌਂਪੇ ਗਏ।