ਖੇਡ ਦਿਵਸ ਮੌਕੇ ਸਾਈਕਲ ਰੈਲੀ ਕੱਢੀ
ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਮੌਕੇ ਡੀਆਈਜੀ ਰਾਕੇਸ਼ ਰਾਓ ਦੀ ਅਗਵਾਈ ਵਿੱਚ ਗਰੁੱਪ ਕੇਂਦਰ ਜਲੰਧਰ ਵਿੱਚ 29 ਤੋਂ 31 ਅਗਸਤ ਤੱਕ ਖੇਡ ਦਿਵਸ ਮਨਾਇਆ ਗਿਆ। ਇਸ ਦੌਰਾਨ ਗਰੁੱਪ ਕੇਂਦਰ ਸੀਆਰਪੀਐੱਫ ਜਲੰਧਰ ਵਿੱਚ ਮੌਜੂਦ ਸਾਰੇ ਅਧਿਕਾਰੀਆਂ ਤੇ ਜਵਾਨਾਂ...
Advertisement
ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਮੌਕੇ ਡੀਆਈਜੀ ਰਾਕੇਸ਼ ਰਾਓ ਦੀ ਅਗਵਾਈ ਵਿੱਚ ਗਰੁੱਪ ਕੇਂਦਰ ਜਲੰਧਰ ਵਿੱਚ 29 ਤੋਂ 31 ਅਗਸਤ ਤੱਕ ਖੇਡ ਦਿਵਸ ਮਨਾਇਆ ਗਿਆ। ਇਸ ਦੌਰਾਨ ਗਰੁੱਪ ਕੇਂਦਰ ਸੀਆਰਪੀਐੱਫ ਜਲੰਧਰ ਵਿੱਚ ਮੌਜੂਦ ਸਾਰੇ ਅਧਿਕਾਰੀਆਂ ਤੇ ਜਵਾਨਾਂ ਨੇ ਖੁਦ ਨੂੰ ਸਰੀਰਕ, ਮਾਨਸਿਕ ਤੇ ਭਾਵਨਾਤਮਕ ਤੌਰ ’ਤੇ ਫਿੱਟ ਰੱਖਣ ਦਾ ਪ੍ਰਣ ਕੀਤਾ। ਇਸ ਦੌਰਾਨ ਗਰੁੱਪ ਕੇਂਦਰ ਵਿਖੇ ਟੱਗ ਆਫ਼ ਵਾਰ, ਬੱਚਿਆਂ ਦੀ ਦੌੜ, ਵਾਦ-ਵਿਵਾਦ, ਵਾਲੀਵਾਲ ਮੈਚ ਤੋਂ ਇਲਾਵਾ ਹੋਰ ਖੇਡ ਮੁਕਾਬਲੇ ਕਰਵਾਏ ਗਏ। ਅੱਜ ਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ ਗਰੁੱਪ ਕੇਂਦਰ ਵਿੱਚ ਮੌਜੂਦ ਸਾਰੇ ਅਧਿਕਾਰੀਆਂ, ਜਵਾਨਾਂ ਅਤੇ ਬੱਚਿਆਂ ਨੇ ਹਿੱਸਾ ਲਿਆ।
Advertisement
Advertisement
×